ਬਠਿੰਡਾ ਦੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ 8 ਘੰਟੇ ਰੋਜ਼ਾਨਾ ਬਿਜਲੀ

Last Updated: Jun 15 2019 17:36
Reading time: 0 mins, 31 secs

13 ਜੂਨ ਤੋਂ ਪੰਜਾਬ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ। ਕਿਸਾਨਾਂ ਨੇ ਵੀ ਝੋਨੇ ਦੀ ਲਵਾਈ ਦਾ ਕੰਮ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤਾ ਹੈ। ਝੋਨੇ ਦੀ ਲਵਾਈ ਦਾ ਸਿੱਧਾ ਸਬੰਧ ਪਾਣੀ ਨਾਲ ਹੈ ਅਤੇ ਪਾਣੀ ਦੀ ਉਪਲਭਧਤਾ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਮੇਂ-ਸਮੇਂ ਤੇ 8 ਘੰਟੇ ਰੋਜ਼ਾਨਾ ਬਿਜਲੀ ਦਿੱਤੀ ਜਾ ਰਹੀ ਹੈ। 8 ਘੰਟੇ ਰੋਜ਼ਾਨਾ ਬਿਜਲੀ ਮਿਲਣ ਕਾਰਨ ਕਿਸਾਨ ਵੀ ਖ਼ੁਸ਼ ਹਨ। ਕਿਸਾਨਾਂ ਨੇ ਨਿਊਜ਼ਨੰਬਰ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਵਾਰ ਉਨ੍ਹਾਂ ਨੂੰ ਬਿਜਲੀ ਦੀ ਨਹੀਂ ਸਗੋਂ ਲੇਬਰ ਦੀ ਸਮੱਸਿਆ ਆ ਰਹੀ ਹੈ। ਕਿਸਾਨ ਰਘੁਵੀਰ ਸਿੰਘ ਨੇ ਕਿਹਾ ਕਿ ਲੇਬਰ ਜਾਂ ਤਾਂ ਮਿਲ ਨਹੀਂ ਰਹੀ ਜਾਂ ਬਹੁਤ ਮਹਿੰਗੀ ਮਿਲ ਰਹੀ ਹੈ।