ਬਠਿੰਡਾ ਵਾਸੀਆਂ ਨੇ ਫਤਿਹਵੀਰ ਨੂੰ ਦਿੱਤੀ ਸ਼ਰਧਾਂਜਲੀ

Last Updated: Jun 15 2019 17:45
Reading time: 0 mins, 43 secs

ਸੰਗਰੂਰ ਦੇ ਪਿੰਡ ਭਗਵਾਨ ਪੂਰਾ ਵਿੱਚ ਬੋਰਵੈਲ ਵਿੱਚ ਡਿੱਗੇ ਦੋ ਸਾਲਾ ਮਾਸੂਮ ਬੱਚੇ ਫਤਿਹਵੀਰ ਦੀ 6 ਦਿਨਾਂ ਦੀ ਜੱਦੋ ਜਹਿਦ ਵਿੱਚ ਮਾਸੂਮ ਨੇ ਆਪਣੀ ਜਾਨ ਗੁਆ ਦਿੱਤੀ। ਹਾਲਾਂਕਿ ਪਰਿਵਾਰ ਵੱਲੋਂ ਅਤੇ ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨ ਤੇ ਅਣਗਹਿਲੀ ਦੇ ਇਲਜ਼ਾਮ ਲਗਾਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਬੱਚੇ ਦੀ ਜਾਨ ਨਾ ਬਚਾ ਸਕਣ ਦੇ ਕਰਨ ਦੀ ਜਾਂਚ ਦੀ ਵੀ ਗੱਲ ਕਹੀ ਜਾ ਰਹੀ ਹੈ ਪਰ ਹੁਣ ਜੋ ਵੀ ਹੋਵੇ ਮਾਸੂਮ ਬੱਚਾ ਕਦੀ ਵੀ ਆਪਣੇ ਮਾਪਿਆਂ ਕੋਲ ਵਾਪਸ ਨਹੀਂ ਆਏਗਾ। ਫਤਿਹਵੀਰ ਦੀ ਮੌਤ ਨੇ ਸਾਰੇ ਹੀ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਪੰਜਾਬ ਦਾ ਹਰ ਬਾਸ਼ਿੰਦਾ ਫਤਿਹਵੀਰ ਲਈ ਦੁਖੀ ਹੈ ਇਸ ਲਈ ਹਰ ਕੋਈ ਕੋਸ਼ਿਸ਼ ਕਰ ਰਿਹਾ ਹੈ ਕਿ ਫਤਿਹਵੀਰ ਨੂੰ ਸ਼ਰਧਾਂਜਲੀ ਜ਼ਰੂਰ ਦਿੱਤੀ ਜਾਵੇ। ਬੀਤੀ ਰਾਤ ਬਠਿੰਡਾ ਵਾਸੀਆਂ ਨੇ ਵੀ ਸ਼ਹਿਰ ਵਿੱਚ ਇੱਕ ਕੈਂਡਲ ਮਾਰਚ ਰਾਮ ਲੀਲਾ ਗਰਾਊਂਡ ਤੋਂ ਲੈ ਕੇ ਫੁਹਾਰਾ ਚੌਂਕ ਤੱਕ ਕੱਢਿਆ ਜਿਸ ਵਿੱਚ ਬਠਿੰਡਾ ਸ਼ਹਿਰ ਦੀਆ ਵੱਖ ਵੱਖ ਸੰਸਥਾਵਾਂ ਨੇ ਭਾਗ ਲਿਆ।