ਰੋਜ਼ੀ ਰੋਟੀ ਲਈ ਦੁਬਈ ਗਏ ਨੌਜਵਾਨ ਦੀ ਮੌਤ !!!

Last Updated: Jun 15 2019 12:36
Reading time: 0 mins, 49 secs

ਕਮਾਈ ਕਰਨ ਦੇ ਲਈ ਦੁਬਈ ਗਏ ਫਿਰੋਜ਼ਪੁਰ ਦੀ ਬਸਤੀ ਸੁੰਨਵਾਂ ਵਾਲੀ ਦੇ ਨੌਜਵਾਨ ਗੁਰਭੇਜ ਸਿੰਘ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ, ਜਿਸਦੀ ਲਾਸ਼ ਅੱਜ ਫਿਰੋਜ਼ਪੁਰ ਵਿਖੇ ਪਹੁੰਚ ਚੁੱਕੀ ਹੈ। ਦੱਸ ਦਈਏ ਕਿ ਕਰੀਬ ਢਾਈ ਸਾਲ ਪਹਿਲੋਂ ਗੁਰਭੇਜ ਸਿੰਘ ਦੁਬਈ ਵਿਖੇ ਰੋਜ਼ੀ ਰੋਟੀ ਲਈ ਗਿਆ ਸੀ। ਦੁਬਈ ਵਿੱਚ ਗੁਰਭੇਜ ਟਰਾਲਾ ਚਲਾਉਂਦਾ ਸੀ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਕਰੀਬ ਇੱਕ ਮਹੀਨਾ ਪਹਿਲੋਂ ਗੁਰਭੇਜ ਸਿੰਘ ਦੀ ਮੌਤ ਹੋ ਗਈ ਸੀ, ਜਿਸਦੇ ਸਬੰਧ ਵਿੱਚ ਉਨ੍ਹਾਂ ਨੂੰ ਦੁਬਈ ਦੇ ਕੁਝ ਅਧਿਕਾਰੀਆਂ ਨੇ ਸੂਚਿਤ ਕੀਤਾ ਸੀ।

ਪਰਿਵਾਰ ਵਾਲਿਆਂ ਮੁਤਾਬਿਕ ਗੁਰਭੇਜ ਦੀ ਮੌਤ ਕਿਵੇਂ ਹੋਈ, ਇਸਦੇ ਬਾਰੇ ਵਿੱਚ ਹੁਣ ਤੱਕ ਪਤਾ ਨਹੀਂ ਲੱਗ ਸਕਿਆ, ਪਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਦੁਬਈ ਪੁਲਿਸ ਛੇਤੀ ਹੀ ਮਾਮਲੇ ਦੀ ਜਾਂਚ ਕਰਕੇ ਅਸਲ ਸਚਾਈ ਸਾਹਮਣੇ ਲਿਆਵੇਗੀ। ਦੱਸ ਦਈਏ ਕਿ ਬੀਤੇ ਕੱਲ੍ਹ ਗੁਰਭੇਜ ਸਿੰਘ ਦੀ ਲਾਸ਼ ਨੂੰ ਸਰਬੱਤ ਦਾ ਭਲਾ ਟਰੱਸਟ ਦੇ ਵੱਲੋਂ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਲਿਆਂਦਾ ਗਿਆ, ਜਿੱਥੋਂ ਮ੍ਰਿਤਕ ਦੇ ਪਰਿਵਾਰ ਨੂੰ ਸਰਬੱਤ ਦਾ ਭਲਾ ਟਰੱਸਟ ਦੇ ਵੱਲੋਂ ਲਾਸ਼ ਨੂੰ ਸੌਂਪਦਿਆਂ ਹੋਇਆਂ ਅੱਜ ਫਿਰੋਜ਼ਪੁਰ ਵਿਖੇ ਲਾਸ਼ ਨੂੰ ਲਿਆਂਦਾ ਗਿਆ।