ਕੇਂਦਰ ਵਿੱਚ ਸਭ ਤੋਂ ਲੰਬਾ ਸਮਾ ਰਾਜ ਕਰਨ ਵਾਲੀ ਕਾਂਗਰਸ ਨੇ ਨਮੋਸੀਜ਼ਨਕ ਹਾਰ ਤੋਂ ਕੀ ਸਿੱਖਿਆ ਕੁਝ ਜਾਂ ...? (ਭਾਗ-2)

Last Updated: Jun 15 2019 12:09
Reading time: 1 min, 48 secs

ਟਾਈਟਲ ਤਹਿਤ ਬੀਤੀ ਕੱਲ੍ਹ ਅਸੀਂ ਤੁਹਾਨੂੰ ਦੱਸਿਆ ਸੀ ਕਿ ਦੇਸ ਦੇ ਲੋਕਾਂ ਨੇ ਇਸ ਵਾਰ ਰਾਹੁਲ ਗਾਂਧੀ ਅਤੇ ਪ੍ਰਿਯੰਕਾਂ ਗਾਂਧੀ ਦੀ ਜੋੜੀ ਨੂੰ ਵੀ ਨਕਾਰ ਦਿੱਤਾ ਸੀ। ਇਸੇ ਕੜੀ ਤਹਿਤ ਕਾਂਗਰਸ ਪਾਰਟੀ ਪੰਜਾਬ ਵਿੱਚ ਹੋਈ ਹਾਰ ਦੇ ਕਾਰਣਾ ਦੇ ਬਾਰੇ ਅੱਜ ਦੱਸਣ ਜਾ ਰਹੇ ਹਾਂ।

ਪੰਜਾਬ ਵਿੱਚ ਹਾਰ ਦੇ ਕਾਰਨ :-ਵੈਸੇ ਤਾਂ ਸਮੁੱਚੇ ਦੇਸ ਵਿੱਚ ਹੀ ਕਾਂਗਰਸ ਨੂੰ ਨਮੋਸ਼ੀ ਭਰਪੂਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਨੇ ਹੀ ਪਾਰਟੀ ਦੀ ਥੋੜ੍ਹੀ ਜਿਹੀ ਲਾਜ ਬਚਾਈ ਰੱਖਣ ਵਿੱਚ ਮਦਦ ਕੀਤੀ ਸੀ। ਜੇਕਰ ਪੰਜਾਬ ਦੀਆਂ ਜਿੱਤੀਆਂ ਅੱਠ ਸੀਟਾਂ ਦੀ ਗੱਲ ਕਰੀਏ ਤਾਂ ਇਸ ਦਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਜਾਂਦਾ ਹੈ ਤੇ ਜੇਕਰ ਪੰਜਾਬ ਵਿੱਚ ਮੁੱਖ ਮੰਤਰੀ ਕੋਈ ਹੋਰ ਹੁੰਦਾ ਤਾਂ ਸ਼ਾਇਦ ਇਸ ਵਾਰ ਕਾਂਗਰਸ ਏਨੀਆਂ ਸੀਟਾਂ ਵੀ ਜਿੱਤਣ ਵਿੱਚ ਸਫਲ ਨਾ ਹੁੰਦੀ। ਹੁਣ ਜੇਕਰ ਗੱਲ ਕਰੀਏ ਪੰਜਾਬ ਪ੍ਰਦੇਸ਼ ਦੀ ਪਾਰਟੀ ਇਕਾਈ ਦੇ ਦੂਜੇ ਅਹੁਦੇਦਾਰਾਂ ਦੀ ਤਾਂ ਸੁਣਨ ਵਿੱਚ ਮਿਲ ਰਿਹਾ ਹੈ ਕਿ ਪੰਜਾਬ ਮਾਮਲਿਆਂ ਦੀ ਇੰਚਾਰਜ ਆਸਾ ਕੁਮਾਰੀ, ਹਰੀਸ਼ ਚੌਧਰੀ ਅਤੇ ਪ੍ਰਦੇਸ ਪ੍ਰਧਾਨ ਸੁਨੀਲ ਜਾਖੜ ਦੇ ਓਵਰ ਕਾਂਨਫੀਡੈਂਸ ਕਰਕੇ ਵੀ ਪਾਰਟੀ ਨੂੰ ਨੁਕਸਾਨ ਹੋਇਆ ਸੀ। ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੇ ਟਿਕਟਾਂ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਬਾਕੀ ਪਾਰਟੀ ਦੇ ਲੀਡਰਾਂ ਨੂੰ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕੀਤਾ ਸੀ ਤੇ ਆਪਣੀ ਮਨਮਰਜ਼ੀ ਕਰਦਿਆਂ ਪਾਰਟੀ ਹਾਈਕਮਾਨ ਤੇ ਕਿਸੇ ਨਾ ਕਿਸੇ ਤਰਾਂ ਦਬਾਅ ਦੀ ਰਾਜਨੀਤੀ ਕੀਤੀ ਸੀ ਤੇ ਗ਼ਲਤ ਸੂਚਨਾਵਾਂ ਪਹੁੰਚਾ ਕੇ ਆਪਣੀਆਂ ਗੋਟੀਆਂ ਫਿੱਟ ਕਰਨ ਵਿੱਚ ਕਾਮਯਾਬੀ ਤਾਂ ਹਾਸਲ ਕਰ ਲਈ ਸੀ ਪਰ ਇਸ ਦਾ ਖ਼ਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ ਸੀ। ਸੂਚਨਾਵਾਂ ਮਿਲੀਆਂ ਹਨ ਕਿ ਪੰਜਾਬ ਕਾਂਗਰਸ ਦੇ ਅਜਿਹੇ ਅਹੁਦਿਆਂ ਤੇ ਬਿਰਾਜਮਾਨ  ਅਜਿਹੇ ਹੀ ਲੀਡਰਾਂ ਨੇ ਵਰਕਰਾਂ ਦੀ ਇੱਕ ਨਹੀਂ ਸੀ ਸੁਣੀ ਜਿਸ ਕਰਕੇ ਕਈ ਜਿਸ ਹਲਕਿਆਂ ਵਿੱਚੋਂ ਪਾਰਟੀ ਦੇ ਉਮੀਦਵਾਰ ਚੋਣ ਹਾਰੇ ਹਨ ਉਨ੍ਹਾਂ ਹਲ਼ਕਿਆ ਵਿੱਚੋਂ ਅਜਿਹੇ ਵੀ ਕਈਆਂ ਨੇ ਦਾਅਵੇਦਾਰੀ ਕੀਤੀ ਸੀ ਜਿੰਨਾ ਦੀ ਦਾਅਵੇਦਾਰੀ ਮਹਿਜ਼ ਇਨ੍ਹਾਂ ਅਹੁਦੇਦਾਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ ਤੇ ਹਾਈਕਮਾਨ ਤੱਕ ਪਹੁੰਚੀ ਹੀ ਨਹੀਂ। ਸੁਣਨ ਵਿੱਚ ਮਿਲਿਆ ਹੈ ਕਿ ਜੇਕਰ ਅਜਿਹੇ ਦਾਅਵੇਦਾਰਾਂ ਦੀ ਆਵਾਜ਼ ਹਾਈਕਮਾਨ ਤੱਕ ਪਹੁੰਚ ਜਾਂਦੀ ਅਤੇ ਹਾਈਕਮਾਨ ਹਾਰ ਚੁੱਕੇ ਉਮੀਦਵਾਰਾਂ ਦੀ ਜਗ੍ਹਾ ਤੇ ਅਜਿਹੇ ਹਲ਼ਕਿਆ ਨਾਲ ਸਬੰਧਿਤ ਕਿਸੇ ਹੋਰ ਪਾਰਟੀ ਵਰਕਰਾਂ ਨੂੰ ਟਿਕਟ ਦੇ ਦਿੰਦੇ ਤਾਂ ਸਿਆਸੀ ਹਾਲਾਤ ਕੁਝ ਹੋ ਹੀ ਹੋਣਾ ਸਨ । ਇਸੇ ਕੜੀ ਤਹਿਤ ਅਗਲੇ ਲੇਖ ਵਿੱਚ ਅਸੀਂ ਤੁਹਾਨੂੰ ਹੋਰ ਜਾਣਕਾਰੀ ਪ੍ਰਦਾਨ ਕਰਾਂਗੇ।  (ਚਲਦਾ)

ਪੜ੍ਹੋ ਭਾਗ ਪਹਿਲਾ : http://newsnumber.com/news/story/147847