ਕੇਂਦਰ ਵਿੱਚ ਸਭ ਤੋਂ ਲੰਬਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਨੇ ਨਮੋਸ਼ੀਜਨਕ ਹਾਰ ਤੋਂ ਕੀ ਸਿੱਖਿਆ ਕੁਝ ਜਾਂ...

Last Updated: Jun 14 2019 19:57
Reading time: 1 min, 28 secs

ਲੋਕਸਭਾ ਚੋਣਾਂ 2019 ਵਿੱਚ ਕਾਂਗਰਸ ਦੀ ਜਿਸ ਤਰ੍ਹਾਂ ਸਮੁੱਚੇ ਦੇਸ਼ ਵਿੱਚ ਹੀ ਨਮੋਸ਼ੀਜਨਕ ਹਾਰ ਹੋਈ ਹੈ ਇਹ ਆਪਣੇ ਆਪ ਵਿੱਚ ਸਮੁੱਚੀ ਲੀਡਰਸ਼ਿਪ ਦੀ ਕਾਰਗੁਜ਼ਾਰੀ ਤੇ ਸਵਾਲੀਆ ਚਿੰਨ੍ਹ ਲਗਾਉਂਦੀ ਹੈ। ਜੇਕਰ ਵੇਖਿਆ ਜਾਵੇ ਤਾਂ ਰਾਜਾਂ ਦੀ ਲੀਡਰਸ਼ਿਪ ਤੋਂ ਇਲਾਵਾ ਪਾਰਟੀ ਦੀ ਕੌਮੀ ਲੀਡਰਸ਼ਿਪ ਵੀ ਜਿੱਥੇ ਇਸ ਹਾਰ ਲਈ ਜ਼ਿੰਮੇਵਾਰ ਹੈ ਉੱਥੇ ਹੁਣ ਸਮੁੱਚੀ ਕਾਂਗਰਸ ਪਾਰਟੀ ਲਈ ਮੁੜ ਪੈਰਾਂ ਸਿਰ ਹੋ ਪਾਉਣਾ ਸਮੇਂ ਦੀ ਇੱਕ ਵੱਡੀ ਚੁਣੌਤੀ ਵੀ ਹੈ। ਭਾਵੇਂ ਕਿ ਕਾਂਗਰਸ ਦੀ ਅਜਿਹੀ ਦੁਰਦਸ਼ਾ ਦਾ ਮੁੱਢ ਤਾਂ ਭਾਵੇਂ 2014 ਦੀਆਂ ਲੋਕਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਬੱਝਣਾ ਸ਼ੁਰੂ ਹੋ ਗਿਆ ਸੀ ਪਰ ਇਹ ਅੰਦਾਜ਼ਾ ਨਹੀਂ ਸੀ ਕਿ 2019 ਵਿੱਚ ਇੰਨੀ ਜ਼ਿਆਦਾ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਵੇਗਾ।

ਜੇਕਰ 2004 ਤੋਂ 2014 ਦੀ ਕੇਂਦਰ ਵਿੱਚ ਯੂਪੀਏ ਸਰਕਾਰ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਗੱਲ ਕਰੀਏ ਤਾਂ ਭਾਵੇਂ ਕਿ ਆਪਣਿਆਂ ਅਤੇ ਵਿਰੋਧੀਆਂ ਵੱਲੋਂ ਬਥੇਰਾ ਸਮੇਂ-ਸਮੇਂ ਤੇ ਗਾਹੇ-ਬਗਾਹੇ ਡਾ. ਸਿੰਘ ਦਾ ਅਪਮਾਨ ਕੀਤਾ ਜਾਂਦਾ ਰਿਹਾ ਹੈ ਪਰ ਜੇਕਰ ਸਹੀ ਮਾਅਨਿਆਂ ਵਿੱਚ ਵੇਖਿਆ ਜਾਵੇ ਤਾਂ ਸ਼ਾਇਦ ਡਾ. ਸਿੰਘ ਦੀ ਬਦੌਲਤ ਹੀ ਸੀ ਕਿ ਕੇਂਦਰ ਵਿੱਚ ਯੂਪੀਏ ਸਰਕਾਰ ਦੂਸਰੀ ਵਾਰ ਸੱਤਾ ਵਿੱਚ ਆਈ ਸੀ। ਹੁਣ ਜਦਕਿ 2019 ਵਿੱਚ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਰਾਹੁਲ ਗਾਂਧੀ ਨੂੰ ਪੇਸ਼ ਕੀਤਾ ਗਿਆ ਸੀ ਤੇ ਹਰ ਤਰ੍ਹਾਂ ਦੀ ਲੜਾਈ ਲੜਨ ਦਾ ਯਤਨ ਕੀਤਾ ਗਿਆ ਸੀ ਜਿਸ ਦੌਰਾਨ ਕਾਂਗਰਸ ਪਾਰਟੀ ਨੇ ਆਪਣੇ ਇੱਕੋ ਇੱਕ ਬ੍ਰਹਮਾਸਤਰ ਸ੍ਰੀਮਤੀ ਪ੍ਰਿਯੰਕਾ ਗਾਂਧੀ ਦੀ ਵੀ ਵਰਤੋਂ ਇਨ੍ਹਾਂ ਚੋਣਾਂ ਵਿੱਚ ਕਰ ਲਈ ਸੀ ਪਰ ਬਾਵਜੂਦ ਇਸਦੇ ਵੀ ਕਾਂਗਰਸ ਦੀ ਹੋਈ ਨਮੋਸ਼ੀਜਨਕ ਹਾਰ ਦਰਸਾਉਂਦੀ ਹੈ ਕਿ ਲੋਕਾਂ ਨੇ ਰਾਹੁਲ ਗਾਂਧੀ ਅਤੇ ਸ੍ਰੀਮਤੀ ਪ੍ਰਿਯੰਕਾ ਗਾਂਧੀ ਦੀ ਲੀਡਰਸ਼ਿਪ ਨੂੰ ਸਵੀਕਾਰ ਨਹੀਂ ਕੀਤਾ ਹੈ ਕਿਉਂਕਿ ਪਿਛਲੀ ਚੋਣਾਂ ਸਮੇਂ ਕਾਂਗਰਸ ਨੇ 44 ਸੀਟਾਂ ਤੇ ਜਿੱਤ ਦਰਜ ਕਰਵਾਈ ਸੀ ਤੇ ਮੁੜ ਸਮੇਂ-ਸਮੇਂ ਤੇ ਹੋਈਆਂ ਜਿਮਨੀ ਚੋਣਾਂ ਦੌਰਾਨ ਜਿੱਤਣ ਤੋਂ ਬਾਅਦ ਇਨ੍ਹਾਂ ਦੀ ਗਿਣਤੀ 48 ਤਾਂ ਪਹਿਲਾਂ ਹੀ ਹੋ ਚੁੱਕੀ ਸੀ।...(ਚਲਦਾ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।