ਡੈਪੋ ਮੁਹਿੰਮ ਤਹਿਤ ਹਰੇਕ ਅਧਿਕਾਰੀ ਤਨਦੇਹੀ ਨਾਲ ਨਿਭਾਉਣ ਆਪਣਾ ਰੋਲ: ਹਰਪਿੰਦਰ ਕੌਰ

Last Updated: Jun 14 2019 19:31
Reading time: 1 min, 26 secs

ਨਸ਼ੇ 'ਤੇ ਰੋਕਥਾਮ ਪਾਉਣ ਦੇ ਮੰਤਵ ਨਾਲ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਡੈਪੋ ਮੁਹਿੰਮ ਨੂੰ ਤੇਜ਼ੀ ਦੇਣ ਲਈ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਇਸ ਮੁਹਿੰਮ 'ਚ ਆਪਣਾ ਯੋਗਦਾਨ ਦੇਣ ਲਈ ਅਤੇ ਵੱਧ ਤੋ ਵੱਧ ਨੌਜਵਾਨਾਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਅਪੀਲ ਕੀਤੀ ਗਈ ਹੈ। ਇਸ ਖ਼ਾਸ ਟਰੇਨਿੰਗ ਤਹਿਤ ਡੀ.ਐਸ.ਪੀ.ਹੈੱਡ ਫ਼ਾਜ਼ਿਲਕਾ ਮੈਡਮ ਹਰਪਿੰਦਰ ਕੌਰ ਗਿੱਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੋ ਰੋਜ਼ਾ ਟਰੇਨਿੰਗ ਦੇ ਦੂਸਰੇ ਦਿਨ ਅਧਿਕਾਰੀਆਂ ਨੂੰ ਨਸ਼ੇ ਦੇ ਦੁਰ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਦਲਦਲ ਤੋਂ ਮੁਕਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਡੈਪੋ ਮੁਹਿੰਮ ਨੂੰ ਪੂਰੀ ਤਰ੍ਹਾਂ ਨਾਲ ਸਫਲ ਬਣਾਉਣ ਲਈ ਸਾਰੇ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਪੂਰੀ ਤਨਦੇਹੀ ਨਾਲ ਆਪਣਾ ਰੋਲ ਨਿਭਾਉਣ। ਇਸ ਮੌਕੇ ਸਿਹਤ ਵਿਭਾਗ ਤੋਂ ਡਾ. ਮਹੇਸ਼ ਨੇ ਭਰੋਸਾ ਦਵਾਇਆ ਕਿ ਉਹ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਤੋਂ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਡੈਪੋ ਮੁਹਿੰਮ ਤਹਿਤ ਹਰੇਕ ਅਧਿਕਾਰੀ ਨੂੰ ਖ਼ੁਦ ਅੱਗੇ ਆਉਣ ਦੀ ਲੋੜ ਹੈ ਜੇ ਸਾਨੂੰ ਖ਼ੁਦ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਹੋਵੇਗੀ ਤਾਂ ਹੀ ਅਸੀਂ ਅੱਗੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾ ਸਕਦੇ ਹਾਂ। ਮਾਸਟਰ ਟ੍ਰੇਨਰ ਸੀ.ਡੀ.ਪੀ.ਓ ਖੂਈਆਂ ਸਰਵਰ ਸੰਜੂ ਝੋਰੜ,  ਏ.ਐਸ.ਆਈ ਭੁਪ ਸਿੰਘ, ਪ੍ਰਵੇਸ਼ ਖੇੜਾ ਸਮੇਤ ਸਿੱਖਿਆ ਵਿਭਾਗ ਤੋਂ ਨੋਡਲ ਅਫ਼ਸਰ ਬਡੀ ਪ੍ਰੋਗਰਾਮ ਵਿਜੈ ਪਾਲ ਨੇ ਪੰਚਾਇਤੀ ਰਾਜ ਦੇ ਸੰਸਥਾਵਾਂ ਨੇ ਨੁਮਾਇੰਦਿਆਂ ਨੂੰ ਦੂਸਰੇ ਦਿਨ ਟਰੇਨਿੰਗ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਡੈਪੋ ਮੁਹਿੰਮ ਤਹਿਤ ਤਹਿ ਦਿਲ ਨਾਲ ਕੰਮ ਕਰਨਾ ਚਾਹੀਦਾ ਅਤੇ ਹਰ ਪੰਚਾਇਤ ਸਕੱਤਰ ਨੂੰ ਪਿੰਡ ਦੀ ਪੰਚਾਇਤ ਨਾਲ ਮਿਲ ਕੇ ਅਤੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਇਸ ਸਮਾਜ 'ਚ ਨਸ਼ੇ ਰੂਪੀ ਬੁਰਾਈ ਨੂੰ ਬਾਹਰ ਕੱਢਣ ਵਿੱਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਡੈਪੋ ਦੇ ਸਬੰਧ ਵਿੱਚ ਨਸ਼ਿਆਂ ਦੇ ਖ਼ਿਲਾਫ਼ ਤਿਆਰ ਕੀਤਾ ਗਿਆ ਲਿਖਤੀ ਮੈਟੀਰੀਅਲ ਵੀ ਅਧਿਕਾਰੀਆਂ ਨੂੰ ਦਿੱਤਾ ਗਿਆ।