ਰਾਮਪੁਰਾ ਫੂਲ ਦੇ ਟ੍ਰਾਂਸਪੋਟਰ ਦਾ ਤੀਜੇ ਦਿਨ ਵੀ ਨਾ ਹੋ ਸਕਿਆ ਅੰਤਿਮ ਸੰਸਕਾਰ ਪੀੜਤ ਪਰਿਵਾਰ ਵੱਲੋ ਥਾਣੇ ਮੂਹਰੇ ਧਰਨਾ

Last Updated: Jun 14 2019 17:45
Reading time: 0 mins, 32 secs

ਰਾਮਪੁਰਾ ਫੂਲ ਦੇ ਉਘੇ ਟ੍ਰਾਂਸਪੋਟਰ ਅਜਾਇਬ ਸਿੰਘ ਧਿੰਗੜ ਦਾ ਤੀਜੇ ਦਿਨ ਵੀ ਅੰਤਿਮ ਸੰਸਕਾਰ ਨਾ ਹੋ ਸਕਿਆ l ਪਰਿਵਾਰ ਵਾਲਿਆਂ ਵੱਲੋਂ ਅਜਾਇਬ ਸਿੰਘ ਦੇ ਕੁੜਮਾ ਤੇ ਦੋਸ਼ ਲਗਾਏ ਗਏ ਸਨ ਕਿ ਉਨ੍ਹਾਂ ਵੱਲੋਂ ਅਜਾਇਬ ਸਿੰਘ ਦੀ ਬੇਟੀ ਨੂੰ ਪੈਸੇ ਲਈ ਤੰਗ ਪ੍ਰੇਸ਼ਾਨ ਕਰਨ-ਕਰਨ ਅਜਾਇਬ ਸਿੰਘ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ l ਪੀੜਤ ਪਰਿਵਾਰ ਅਤੇ ਟਰੱਕ ਯੂਨੀਅਨਾਂ ਵੱਲੋਂ ਥਾਣਾ ਕੀਤੀ ਰਾਮਪੁਰਾ ਮੂਹਰੇ ਦੋਸ਼ੀ ਪਰਿਵਾਰ ਦੀ ਗਿਰਫਤਾਰੀ ਨਾ ਹੋਣ ਕਰਨ ਥਾਣੇ ਅੱਗੇ ਅਣਮਿਥੇ ਸਮੇ ਲਈ ਧਰਨਾ ਲੱਗਾ ਲਿਆ ਗਿਆ ਹੈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਹਾਜਰ ਰਹੇ l ਦੱਸਦੇ ਚਲੀਏ ਕਿ ਪਰਸੋ ਅਜਾਇਬ ਸਿੰਘ ਨੇ ਘਰ ਪੈ ਜਹਿਰੀਲੀ ਚੀਜ ਖਾਕੇ ਖ਼ੁਦਕੁਸ਼ੀ ਕਰ ਲਈ ਸੀ।