ਦਿੱਲੀ ਵਿੱਚ ਸਮੇਂ ਤੋਂ ਪਹਿਲਾ ਹੋ ਸਕਦੀਆਂ ਚੋਣਾਂ, ਪੰਜ ਸੂਬੇ ਬਣਨਗੇ ਚੋਣ ਮੈਦਾਨ ਦਾ ਹਿੱਸਾ (ਨਿਊਜਨੰਬਰ ਖਾਸ ਖਬਰ)

Last Updated: Jun 14 2019 14:10
Reading time: 0 mins, 58 secs

ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਖ਼ਤਮ ਹੋਣ ਦੇ ਬਾਅਦ ਨਵੀ ਸਰਕਾਰ ਬਣ ਚੁੱਕੀ ਹੈ ਅਤੇ ਹੁਣ ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੈ l ਹਰਿਆਣਾ ਅਤੇ ਮਹਾਰਾਸ਼ਟਰ ਦੇ ਵਿੱਚ ਇਸੇ ਸਾਲ ਅਕਤੂਬਰ ਵਿੱਚ ਚੋਣਾਂ ਹਨ ਜਦਕਿ ਝਾਰਖੰਡ ਅਤੇ ਦਿੱਲੀ ਵਿੱਚ ਸਮੇਂ ਤੋਂ ਪਹਿਲਾ ਚੋਣਾਂ ਹੋ ਸਕਦੀਆਂ ਹਨ l ਕਿਉਂਕਿ ਝਾਰਖੰਡ ਦੇ ਵਿੱਚ ਜਨਵਰੀ ਅਤੇ ਦਿੱਲੀ ਵਿੱਚ ਫਰਵਰੀ ਵਿੱਚ ਚੋਣਾਂ ਹਨ ਤਾਂ ਚੋਣ ਕਮਿਸ਼ਨ ਸਮੇਂ ਤੋਂ ਪਹਿਲਾ ਅਕਤੂਬਰ ਜਾਂ ਨਵੰਬਰ ਵਿੱਚ ਇਥੇ ਚੋਣਾਂ ਕਰਵਾ ਸਕਦਾ ਹੈ l ਇਸਦੇ ਨਾਲ ਹੀ ਜੰਮੂ ਕਸ਼ਮੀਰ ਵਿੱਚ ਬੀਤੇ ਕੁਝ ਸਮੇਂ ਤੋਂ ਰਾਸ਼ਟਰਪਤੀ ਸਾਸ਼ਨ ਹੈ, ਇਥੇ ਵੀ ਇਨ੍ਹਾਂ ਸੂਬਿਆਂ ਦੇ ਨਾਲ ਹੀ ਚੋਣਾਂ ਹੋ ਸਕਦੀਆਂ ਹਨl ਦੱਸਣਯੋਗ ਹੈ ਕੇ ਇਸ ਸਮੇਂ ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ਦੇ ਵਿੱਚ ਭਾਜਪਾ ਦੀ ਸਰਕਾਰ, ਦਿੱਲੀ ਵਿੱਚ ਆਮ ਆਦਮੀ ਪਾਰਟੀ ਅਤੇ ਜੰਮੂ ਵਿਚ ਰਾਸ਼ਟਰਪਤੀ ਸਾਸ਼ਨ ਹੈ l ਇਸਤੋਂ ਇਲਾਵਾ ਇਨ੍ਹਾਂ ਚੋਣਾਂ ਦੇ ਨਾਲ ਹੀ ਪੰਜਾਬ ਦੇ ਵਿੱਚ ਵੀ ਜਿਮਨੀ ਚੋਣ ਮੈਦਾਨ ਦਾ ਗਰਮ ਹੋਣਾ ਤਹਿ ਹੈl ਪੰਜਾਬ ਵਿੱਚ ਜਲਾਲਾਬਾਦ ਅਤੇ ਫਗਵਾੜਾ ਦੇ ਵਿੱਚ ਇਨ੍ਹਾਂ ਚੋਣਾਂ ਦੇ ਨਾਲ ਚੋਣ ਤਹਿ ਹੋ ਚੁੱਕੀ ਹੈ ਜੇਕਰ ਬਾਕੀ ਦੇ ਪੰਜ ਹਲਕਿਆਂ ਜੈਤੋ, ਦਾਖਾਂ, ਭੁਲੱਥ, ਰੋਪੜ ਅਤੇ ਮਾਨਸਾ ਬਾਰੇ ਸਥਿਤੀ ਸਾਫ ਹੋ ਜਾਂਦੀ ਹੈ, ਤਾਂ ਇਨ੍ਹਾਂ ਦੇ ਵਿੱਚ ਵੀ ਇਸੇ ਸਮੇਂ ਚੋਣਾਂ ਹੋ ਸਕਦੀਆਂ ਹਨ l