ਡਾਕਟਰ ਹੜਤਾਲ 'ਤੇ ! ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: Jun 14 2019 12:48
Reading time: 2 mins, 41 secs

ਅੱਜ ਦੇਸ਼ ਦੇ ਡਾਕਟਰਾਂ ਵੱਲੋਂ ਆਪਣਾ ਕੰਮਕਾਜ ਠੱਪ ਰਖ ਕੇ ਡਾਕਟਰਾਂ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵੱਲੋਂ ਜਾ ਫਿਰ ਡਿਉਟੀ ਦੌਰਾਨ ਕੀਤੇ ਜਾਂਦੇ ਵਿਵਹਾਰ ਅਤੇ ਮਾਰਕੁੱਟ ਦੀਆਂ ਘਟਨਾਵਾਂ ਨੂੰ ਲੈ ਕੇ ਰੋਸ ਵੱਜੋ ਆਪਣਾ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਇਹ ਹੜਤਾਲ ਪੱਛਮੀ ਬੰਗਾਲ ਦੇ ਐਨ.ਆਰ.ਐਸ ਮੈਡੀਕਲ ਕਾਲਜ ਤੇ ਹਸਪਤਾਲ ਦੇ ਦੋ ਜੂਨੀਅਰ ਡਾਕਟਰਾਂ 'ਤੇ ਹੋਏ ਹਮਲੇ ਦੇ ਸਬੰਧ ‘ਚ ਕੀਤੀ ਗਈ ਹੈ ਅਤੇ ਡਾਕਟਰ ਗ਼ੁੱਸੇ 'ਚ ਨਜ਼ਰ ਆ ਰਹੇ ਹਨ । ਬੰਗਾਲ ਦੇ ਡਾਕਟਰਾਂ ਨਾਲ ਵਾਪਰੀ ਘਟਨਾ ਤੋ ਬਾਅਦ ਬੀਤੇ ਮੰਗਲਵਾਰ ਤੋ ਉੱਥੇ ਦੇ ਡਾਕਟਰ ਹੜਤਾਲ ਦੇ ਹਨ। ਹੁਣ ਬੰਗਾਲ ਦੇ ਡਾਕਟਰਾਂ ਦੇ ਹੱਕ 'ਚ ਦਿੱਲੀ, ਹਰਿਆਣਾ, ਪੰਜਾਬ ਦੇ ਡਾਕਟਰਾਂ ਸਮੇਤ ਦੇਸ਼ ਦੇ ਹੋਰ ਸੂਬਿਆਂ ਦੇ ਡਾਕਟਰ ਵੀ ਉਨ੍ਹਾਂ ਦੇ ਇਸ ਸੰਘਰਸ਼ 'ਚ ਆ ਖੜੇ ਹੋਏ ਹਨ ਜਿਸ ਦੇ ਤਹਿਤ ਅੱਜ ਤਕਰੀਬਨ ਸਾਰੀਆਂ ਸਿਹਤ ਸਿਹਤ ਸੁਵਿਧਾਵਾਂ ਠੱਪ ਰਹਿਣਗੀਆਂ । ਡਾਕਟਰਾਂ ਦੀ ਇਸ ਹੜਤਾਲ ਦੌਰਾਨ ਐਮਰਜੈਂਸੀ ਸੇਵਾਵਾਂ ਤੋ ਇਲਾਵਾ ਹੋਰ ਸਾਰੀਆਂ ਸੇਵਾਵਾਂ ਪੂਰਨ ਤੌਰ 'ਤੇ ਬੰਦ ਰੱਖਣ ਦੇ ਫ਼ੈਸਲੇ ਤੋ ਬਾਅਦ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

ਪਾਠਕਾਂ ਨੂੰ ਇਸ ਗੱਲ ਦਾ ਧਿਆਨ ਹੋਵੇਗਾ ਕਿ ਡਾਕਟਰਾਂ ‘ਤੇ ਹਮਲਾ ਜਾ ਫਿਰ ਉਨ੍ਹਾਂ ਨਾਲ ਦੁਰ ਵਿਵਹਾਰ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾ ਵੀ ਕਈ ਮਾਮਲੇ ਸੁਰਖ਼ੀਆਂ ਬਣਦੇ ਆਏ ਹਨ ਪਰ ਪੱਛਮੀ ਬੰਗਾਲ ਦੇ ਡਾਕਟਰਾਂ 'ਤੇ ਹੋਏ ਹਮਲੇ ਤੋ ਬਾਅਦ ਜਿਸ ਤਰੀਕੇ ਨਾਲ ਦੇਸ਼ ਦੇ ਡਾਕਟਰਾਂ ਵੱਲੋਂ ਆਪਣੀ ਇੱਕਜੁੱਟਤਾ ਵਿਖਾਈ ਹੈ , ਇਹ ਪਹਿਲਾ ਮਾਮਲਾ ਹੈ। ਦਿਲੀ ਐਮਸ ਦੇ ਰੇਜ਼ੀਡੇੰਟ ਡਾਕਟਰ ਸੰਘ ( ਆਰ.ਡੀ.ਏ ), ਆਈ.ਐਮ ਏ ਵੱਲੋਂ ਉਨ੍ਹਾਂ ਦੇ ਨਾਲ ਸਬੰਧਤ ਸਾਰੀਆਂ ਇਕਾਈਆਂ ਨੂੰ ਅੱਜ 14 ਜੂਨ ਨੂੰ ਡਾਕਟਰਾਂ  ‘ਤੇ ਹੋਏ ਹਮਲੇ ਦੇ ਰੋਸ ਵੱਜੋ ਹੜਤਾਲ ‘ਤੇ ਜਾਣ ਦੇ ਸੱਦੇ ਬਾਅਦ ਹੜਤਾਲ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।

ਰੱਬ ਦੇ ਰੂਪ ਵੱਜੋ ਜਣੇ ਜਾਂਦੇ ਡਾਕਟਰਾਂ ‘ਤੇ ਹਮਲਾ , ਉਨ੍ਹਾਂ ਨਾਲ ਦੁਰ ਵਿਵਹਾਰ, ਮਾਰਕੁੱਟ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਕਾਨੂੰਨੀ ਤੌਰ ‘ਤੇ ਵੀ ਸਰਾਸਰ ਗ਼ਲਤ ਹੈ, ਪਰ ਆਖ਼ਰ ਇਨ੍ਹਾਂ ਘਟਨਾਵਾਂ ਪਿੱਛੇ ਦਾ ਰਾਜ ਕਿ ਹੈ ਇਸ ਤੇ ਘੋਗ ਕਰਨ ਦੀ ਵੀ ਲੋੜ ਹੈ ਅਤੇ ਡਾਕਟਰਾਂ ਨਾਲ ਸਬੰਧਤ ਇਨ੍ਹਾਂ ਸੰਘਾਂ , ਯੂਨੀਅਨਾਂ ਦੇ ਆਗੂਆਂ ਨੂੰ ਵਾਪਰਦੀਆਂ ਇਨ੍ਹਾਂ ਘਟਨਾਵਾਂ ਦੇ ਪਿੱਛੇ ਦੇ ਕਾਰਨਾਂ ਨੂੰ ਜਾਂਚਣ ਦੀ ਲੋੜ ਹੈ ਤਾਜੋਂ ਭਵਿੱਖ 'ਚ ਅਜਿਹੀ ਘਟਨਾਵਾਂ ਨਾ ਵਾਪਰਨ। ਕੁਝ ਡਾਕਟਰਾਂ ਦੀ ਲਾਪਰਵਾਹੀ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨਾਲ ਬੁਰਾ ਵਤੀਰਾ ਹੀ ਇਨ੍ਹਾਂ ਘਟਨਾਵਾਂ ਨੂੰ ਜਨਮ ਦਿੰਦਾ ਹੈ। ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਵੇਖਣ ਅਤੇ ਜਾਂਚ ਦੌਰਾਨ ਡਾਕਟਰ ਦੀ ਗ਼ਲਤੀ ਸਾਹਮਣੇ ਆਈ ਹੈ, ਜੋ ਇਸ ਤਰ੍ਹਾਂ ਦੀ ਘਟਨਾ ਦਾ ਕਾਰਨ ਬਣਦਾ ਹੈ।

ਇਸ ਲਈ ਜਿੱਥੇ ਡਾਕਟਰਾਂ ਨੂੰ ਆਪਣੇ ਪੇਸ਼ੇ ਪ੍ਰਤੀ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਕੇ ਮਰੀਜ਼ ਦੇ ਇਲਾਜ ਦੌਰਾਨ ਪੂਰੀ ਸਾਵਧਾਨੀ ਰੱਖਣੀ ਚਾਹੀਦੀ ਹੈ ਉੱਥੇ ਹੀ ਮਰੀਜ਼ ਦੇ ਦੁਖੀ ਪਰਿਵਾਰ ਨਾਲ ਬੇਹੱਦ ਠੰਢੇ ਮੱਤੇ ਨਾਲ ਪੇਸ਼ ਆਉਣਾ ਦੇ ਨਾਲ ਨਾਲ ਲੋਕਾਂ ਨੂੰ ਵੀ ਡਾਕਟਰਾਂ ਦੇ ਨਾਲ ਸਲੀਕੇ ਨਾਲ ਪੇਸ਼ ਆਉਂਦੇ ਹੋਏ ਉਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਾ ਪਾਉਂਦੇ ਹੋਏ ਉਨ੍ਹਾਂ ਨੂੰ ਆਪਣੇ ਵਿਵੇਕ ਨਾਲ ਕੰਮ ਕਰਨ ਦੀ ਖੁੱਲ ਦੇਣੀ ਚਾਹੀਦੀ ਹੈ। ਇਸ ਦੇ ਨਾਲ ਜੇਕਰ ਕੋਈ ਅਣਹੋਣੀ ਘਟਨਾ ਵਾਪਰ ਜਾਣ 'ਤੇ ਸ਼ਾਂਤ ਰਹਿ ਕੇ ਉਸ ਦੇ ਸਬੰਧੀ ਕਾਨੂੰਨੀ ਪ੍ਰਕ੍ਰਿਆ ਦਾ ਸਹਾਰਾ ਲੈਣਾ ਚਾਹੀਦਾ ਹੈ ਨਾ ਕਿ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਕੇ ਡਾਕਟਰ ਨਾਲ ਮਾਰਕੁੱਟ, ਤੋੜ-ਭੰਨ ਜਿਹੇ ਕਦਮ ਚੂਕਣਾ ਚਾਹੀਦਾ ਹੈ। ਇਸ ਲਈ ਦੋਵਾਂ ਧਿਰਾਂ ਨੂੰ ਹੀ ਬੜੀ ਹੀ ਸਹਿਣਸ਼ੀਲਤਾ, ਸ਼ਾਂਤੀ ਬਣਾਏ ਰੱਖਣ ਦੀ ਲੋੜ ਹੈ ਤਾਜੋਂ ਉਨ੍ਹਾਂ ਦੀ ਤਕਰਾਰ ਕਰਕੇ ਦੇਸ਼ ਦੇ ਬਾਕੀ ਮਰੀਜ਼ਾਂ , ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਜਿਹੋ ਜੀ ਅੱਜ ਹੋ ਰਹੀ ਹੈ।