ਕੀ ਕੇਵਲ, ਬੋਰਵੈੱਲ ਬੰਦ ਹੋਣ ਨਾਲ ਹੀ ਮੁੱਕ ਜਾਣਗੀਆਂ ਹਾਦਸਿਆਂ ਦੀਆਂ ਸਾਰੀਆਂ ਸੰਭਾਵਨਾਵਾਂ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 13 2019 18:12
Reading time: 1 min, 18 secs

ਭਾਵੇਂ ਕਿ ਫ਼ਤਿਹਵੀਰ ਸਿੰਘ ਦੀ ਕਿਲਕਾਰੀਆਂ ਬੰਦ ਹੋ ਜਾਣ ਦੇ ਬਾਅਦ ਸੂਬਾ ਸਰਕਾਰ ਦੇ ਨਾਲ ਨਾਲ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਹਰਕਤ ਵਿੱਚ ਆ ਚੁੱਕੀ ਹੈ ਪਰ, ਬਾਵਜੂਦ ਇਸ ਦੇ ਇੱਕ ਵੱਡਾ ਇਹ ਪੈਦਾ ਹੋ ਚੁੱਕਾ ਹੈ ਕਿ, ਕੀ ਕੇਵਲ ਬੋਰਵੈੱਲਾਂ ਦੇ ਬੰਦ ਹੋਣ ਨਾਲ ਹੀ ਮੁੱਕ ਜਾਣਗੇ ਇਹੋ ਜਿਹੇ ਹਾਦਸੇ।

ਗੱਲ ਕਰੀਏ ਜੇਕਰ ਸਟ੍ਰੀਟ ਲਾਈਟ ਅਤੇ ਬਿਜਲੀ ਨਿਗਮਾਂ ਵੱਲੋਂ ਘਰਾਂ ਤੋਂ ਬਾਹਰ ਕੱਢੇ ਮੀਟਰਾਂ ਦੀ ਤਾਂ, ਇਹ ਵੀ ਇਨਸਾਨੀਅਤ ਤੇ ਪਸ਼ੂ ਪੰਛੀਆਂ ਲਈ ਘੱਟ ਘਾਤਕ ਸਿੱਧ ਨਹੀਂ ਹੋ ਰਹੇ। ਇਨ੍ਹਾਂ ਦੀਆਂ ਨੰਗੀਆਂ ਤਾਰਾਂ ਵੱਡੇ ਹਾਦਸਿਆਂ ਨੂੰ ਸੱਦਾ ਦਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇੱਕ ਜਾਂ ਦੋ ਨਹੀਂ ਬਲਕਿ, ਇਨ੍ਹਾਂ ਦੇ ਸੰਪਰਕ ਵਿੱਚ ਆ ਜਾਣ ਕਾਰਨ ਹੁਣ ਤੱਕ ਸੈਂਕੜੇ ਹੀ ਵੱਡੇ ਹਾਦਸੇ ਵਾਪਰ ਚੁੱਕੇ ਹਨ, ਪਤਾ ਨਹੀਂ ਕਿੰਨੀਆਂ ਕੁ ਇਨਸਾਨੀਆਂ ਜ਼ਿੰਦਗੀਆਂ ਇਨ੍ਹਾਂ ਦੀ ਭੇਂਟ ਚੜ ਚੁੱਕੀਆਂ ਹਨ। 

ਜੇਕਰ ਪਟਿਆਲਾ ਸ਼ਹਿਰ ਦੀ ਹੀ ਗੱਲ ਕਰੀਏ ਤਾਂ, ਇੱਥੇ ਪਿਛਲੇ ਸਮੇਂ ਦੇ ਦੌਰਾਨ 31 ਹਜ਼ਾਰ 500 ਸਟ੍ਰੀਟ ਲਾਈਟਸ ਐੱਲ. ਈ. ਡੀ. ਵਿੱਚ ਕਨਵਰਟ ਕੀਤੀਆਂ ਗਈਆਂ। ਇਨ੍ਹਾਂ ਦੀ ਅਸਲ ਗਿਣਤੀ ਇਸ ਤੋਂ ਵੀ ਕਿਤੇ ਵੱਧ ਹੋ ਸਕਦੀ ਹੈ। ਇਸ ਤੋਂ ਇਲਾਵਾ ਲੱਖਾਂ ਹੀ ਮੀਟਰ ਹਨ, ਜਿਹੜੇ ਘਰਾਂ ਦੇ ਬਾਹਰ ਕੱਢੇ ਜਾ ਚੁੱਕੇ ਹਨ। ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ, ਇਹ ਸਾਰੇ ਸੁਰੱਖਿਆ ਦੀ ਕਸੌਟੀ 'ਤੇ ਖ਼ਰੇ ਹੀ ਉੱਤਰਦੇ ਹੋਣਗੇ। 

ਦੋਸਤੋ, ਪਾਵਰ ਕੌਮ ਦੇ ਮਾੜੇ ਪ੍ਰਬੰਧਾਂ ਕਾਰਨ, ਸਟ੍ਰੀਟ ਲਾਈਟਸ ਅਤੇ ਬਿਜਲੀ ਦੇ ਬਾਹਰ ਕੱਢੇ ਹੋਏ ਮੀਟਰ ਇਨਸਾਨਾਂ ਅਤੇ ਪਸ਼ੂਆਂ ਦੀ ਜ਼ਿੰਦਗੀਆਂ ਲਈ ਬੇਹੱਦ ਘਾਤਕ ਸਿੱਧ ਹੋ ਰਹੇ ਹਨ। ਇਹ ਅੰਦਾਜ਼ਾ ਲਗਾਉਣਾ ਔਖਾ ਹੈ ਕਿ, ਨੰਗੀਆਂ ਤਾਰਾਂ ਵਾਲੇ ਖੰਭੇ ਅਤੇ ਬਿਜਲੀ ਦੇ ਮੀਟਰ ਕਿੰਨੇ ਕੁ ਹਾਦਸਿਆਂ ਦਾ ਕਾਰਨ ਬਣ ਚੁੱਕੇ ਹੋਣਗੇ। ਸ਼ਾਇਦ ਮੌਤ ਦੀ ਖ਼ਬਰ ਫ਼ਤਿਹਵੀਰ ਦੀ ਬਾਹਰ ਨਹੀਂ ਸੀ ਨਿਕਲਣੀ, ਜੇਕਰ ਸੋਸ਼ਲ ਮੀਡੀਆ ਐਕਟਿਵ ਨਾਂ ਹੁੰਦਾ ਤਾਂ।