ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਕਾਗਜ਼ ਰੱਦ, ਕਾਂਗਰਸੀ ਉਮੀਦਵਾਰ ਜਿੱਤਿਆ!!

Last Updated: Jun 13 2019 17:22
Reading time: 0 mins, 31 secs

ਫਿਰੋਜ਼ਪੁਰ ਨਗਰ ਕੌਂਸਲ ਦੇ ਵਾਰਡ ਨੰਬਰ 8 'ਤੇ ਭਾਵੇਂ ਹੀ 21 ਜੂਨ ਨੂੰ ਜਿਮਨੀ ਚੋਣ ਹੋਣੀ ਸੀ, ਪਰ ਬੀਤੇ ਦਿਨ ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਦੇ ਕਾਰਨ ਕਾਂਗਰਸ ਦੇ ਉਮੀਦਵਾਰ ਨੂੰ ਨਿਰਵਿਰੋਧ ਜੇਤੂ ਰਿਹਾ। ਦੱਸ ਦਈਏ ਕਿ 11 ਜੂਨ ਨੂੰ ਕਾਂਗਰਸ ਵੱਲੋਂ ਬੋਹੜ ਸਿੰਘ ਬੀਕਾਨੇਰੀਆ, ਭਾਜਪਾ ਵੱਲੋਂ ਦਵਿੰਦਰ ਸਿੰਘ ਕਲਸੀ ਅਤੇ ਆਜ਼ਾਦ ਉਮੀਦਵਾਰ ਵਜੋਂ ਮਨਜੀਤ ਸਿੰਘ ਔਲਖ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ। ਬੀਤੇ ਕੱਲ੍ਹ 12 ਜੂਨ ਨੂੰ ਭਾਜਪਾ ਦੇ ਦਵਿੰਦਰ ਸਿੰਘ ਕਲਸੀ ਅਤੇ ਆਜ਼ਾਦ ਵਜੋਂ ਮਨਜੀਤ ਸਿੰਘ ਔਲਖ ਵੱਲੋਂ ਦਾਖ਼ਲ ਕੀਤੇ ਗਏ ਕਾਗਜ਼ ਖਾਮੀਆਂ ਰਹਿਣ ਕਾਰਨ ਰੱਦ ਹੋ ਗਏ, ਜਿਸ ਕਾਰਨ ਕਾਂਗਰਸੀ ਉਮੀਦਵਾਰ ਬੋਹੜ ਸਿੰਘ ਬੀਕਾਨੇਰੀਆ ਨਿਰਵਿਰੋਧ ਜੇਤੂ ਰਿਹਾ।