ਮੱਕੀ ਦੀ ਫ਼ਸਲ ਦਾ ਕਿਸਾਨਾਂ ਨੂੰ ਉਚਿੱਤ ਮੁੱਲ ਦਿੱਤਾ ਜਾਵੇ: ਕਿਸਾਨ ਆਗੂ

Last Updated: Jun 13 2019 15:56
Reading time: 0 mins, 44 secs

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵੱਲੋਂ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪੰਜਾਬ ਅੰਦਰ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਮੱਕੀ ਦੀ ਫ਼ਸਲ ਦੀ ਖ਼ਰੀਦ ਦਾ ਸਹੀ ਭਾਅ 'ਤੇ ਹੋਣ ਨੂੰ ਯਕੀਨੀ ਬਣਾਉਣ ਦੀ ਸਰਕਾਰ ਨੂੰ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਮੱਕੀ ਦਾ ਭਾਅ 1700 ਰੁਪਏ ਕੁਇੰਟਲ ਦਿੱਤਾ ਜਾਵੇ। ਮੱਕੀ ਦੀ ਫ਼ਸਲ ਉੱਪਰ ਕਿਸਾਨਾਂ ਦਾ ਬਹੁਤ ਖ਼ਰਚ ਹੁੰਦਾ ਹੈ ਅਤੇ ਜੇਕਰ ਸਹੀ ਭਾਅ ਮਿਲੇ ਤਾਂ ਝੋਨੇ ਦੇ ਬਦਲ ਵਜੋਂ ਇਸ ਫ਼ਸਲ ਨੂੰ ਅਪਣਾਇਆ ਜਾ ਸਕਦਾ ਹੈ। 

ਉਨ੍ਹਾਂ ਕਿਹਾ ਕਿ ਪਾਣੀ ਦੀ ਘੱਟ ਵਰਤੋਂ ਵਾਲੀ ਇਸ ਫ਼ਸਲ ਨੂੰ ਉਤਸ਼ਾਹਿਤ ਕਰਨ ਵਾਲੇ ਕਿਸਾਨਾਂ ਲਈ ਵਿਸ਼ੇਸ਼ ਲਾਭ ਦੇਣ ਦੀ ਕੋਈ ਯੋਜਨਾ ਵੀ ਚਲਾਉਣੀ ਚਾਹੀਦੀ ਹੈ। ਪੰਜਾਬ ਵਿੱਚ ਖੇਤੀਬਾੜੀ ਨੂੰ ਲੰਬੇ ਸਮੇਂ ਤੱਕ ਲਾਹੇਵੰਦ ਰੱਖਣ ਲਈ ਝੋਨੇ ਦੀ ਫ਼ਸਲ ਦੇ ਰਕਬੇ ਨੂੰ ਜਲਦੀ ਘਟਾਉਣ ਦੀ ਲੋੜ ਹੈ। ਪੰਜਾਬ ਦੇ ਹਰ ਕਿਸਾਨ ਨੂੰ ਆਪਣੇ ਝੋਨੇ ਹੇਠਲੇ ਰਕਬੇ ਨੂੰ ਘਟਾਉਣਾ ਚਾਹੀਦਾ ਹੈ ਅਤੇ ਇਸਦੇ ਬਜਾਏ ਹੋਰ ਮੱਕੀ ਵਰਗੀਆਂ ਫ਼ਸਲਾਂ ਨੂੰ ਅਪਣਾਉਣ ਦੀ ਲੋੜ ਹੈ।