ਲੁਧਿਆਣਾ 'ਚ ਪਈ ਭਾਰੀ ਬਾਰਸ਼, ਗਰਮੀ ਤੋਂ ਮਿਲੀ ਰਾਹਤ

Last Updated: Jun 13 2019 15:48
Reading time: 0 mins, 29 secs

ਪਿਛਲੇ ਕਈ ਦਿਨਾਂ ਤੋਂ ਬਾਰਸ਼ ਨਾ ਪੈਣ ਦੇ ਕਾਰਨ ਤਾਪਮਾਨ ਦਿਨੋਂ ਦਿਨ ਵਧਦਾ ਜਾ ਰਿਹਾ ਸੀ ਅਤੇ ਗਰਮੀ ਦੇ ਕਾਰਨ ਕਈ ਜਗ੍ਹਾਵਾਂ 'ਤੇ ਲੋਕਾਂ ਦੇ ਮਰਨ ਦੀਆਂ ਵੀ ਖ਼ਬਰਾਂ ਮਿਲੀਆਂ ਸਨ। ਦੱਸ ਦਈਏ ਕਿ ਲੁਧਿਆਣਾ ਵਿਖੇ ਬੀਤੀ ਦੇਰ ਰਾਤ ਤੱਕ ਪਈ ਭਾਰੀ ਬਰਸਾਤ ਨੇ ਜਿੱਥੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਦਿਵਾਈ, ਉੱਥੇ ਹੀ ਲੁਧਿਆਣਾ ਅੰਦਰ ਮੀਂਹ ਦੇ ਨਾਲ ਆਏ ਝੱਖੜ ਕਾਰਨ ਕਈ ਜਗ੍ਹਾਵਾਂ 'ਤੇ ਰੁੱਖ ਆਦਿ ਡਿੱਗਣ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੀਂਹ ਨੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਹਿਸੂਸ ਕਰਵਾਈ ਹੈ, ਜਦਕਿ ਲੁਧਿਆਣਾ ਵਿੱਚ ਝੱਖੜ ਨੇ ਕਾਫੀ ਨੁਕਸਾਨ ਵੀ ਕੀਤਾ।