ਟਰਕੌਮਾ ਨੂੰ ਜੜ ਤੋਂ ਖਤਮ ਕਰਨ ਲਈ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ: ਸਿਵਲ ਸਰਜਨ

Last Updated: Jun 12 2019 19:13
Reading time: 0 mins, 59 secs

ਮਿਸ਼ਨ ਤੰਦਰੁਸਤ ਪੰਜਾਬ ਅਤੇ ਐਨ.ਪੀ.ਸੀ.ਬੀ. ਐਡ ਵੀ.ਆਈ. ਪ੍ਰੋਗਰਾਮ ਅਧੀਨ ਟਰਕੌਮਾ ਦੀ ਮੀਟਿੰਗ ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਜਿਸ ਵਿੱਚ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਟਰਕੌਮਾ ਐਲੀਮੀਨੇਸ਼ਨ ਨੂੰ ਜੜ ਤੋਂ ਖਤਮ ਕਰਨ ਲਈ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ। ਜਿਸ ਦੁਆਰਾ ਜ਼ਿਲ੍ਹੇ ਦੀਆਂ ਸਾਰੀਆਂ ਏ.ਐਮ.ਐਨ. ਨੂੰ ਇਸ ਬਾਰੇ ਘਰ ਘਰ ਜਾ ਕੇ ਸਰਵੇ ਕਰਨ ਲਈ ਕਿਹਾ ਗਿਆ ਹੈ। ਅੱਖਾਂ ਦੇ ਮਾਹਿਰ ਡਾ. ਰਮੇਸ਼ ਡੋਗਰਾ ਨੇ ਦੱਸਿਆ ਕਿ ਟਰਕੌਮਾ ਇੱਕ ਲਾਗ ਦਾ ਰੋਗ ਹੈ ਅਤੇ ਇਹ ਅੱਖਾਂ ਦੀਆਂ ਪਲਕਾਂ ਤੋਂ ਅਸਰ ਕਰਦਾ ਹੈ। ਇਸ ਰੋਗ ਕਰਕੇ ਪਲਕ ਅੰਦਰ ਵੱਲ ਮੁੜ ਜਾਂਦੀ ਹੈ ਅਤੇ ਪਲਕਾਂ ਦੇ ਵਾਲ ਪੁਤਲੀ ਤੇ ਰਗੜ ਲਗਾਉਂਦੇ ਹਨ ਅਤੇ ਅੱਖਾਂ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਟਰਕੌਮਾ ਰੋਗ ਨਾਲ ਗ੍ਰਸਤ ਵਿਅਕਤੀ ਜਦੋਂ ਆਪਣੀਆਂ ਪਲਕਾਂ ਝਪਕਦਾ ਹੈ ਤਾਂ ਉਸ ਵਿੱਚ ਦਰਦ ਮਹਿਸੂਸ ਕਰਦਾ ਹੈ। ਅੱਖਾਂ ਲਾਲ ਰਹਿੰਦੀਆਂ ਹਨ ਤੇ ਉਨ੍ਹਾਂ ਵਿੱਚੋਂ ਲਗਾਤਾਰ ਪਾਣੀ ਆਉਂਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਲਕਾਂ ਦੇ ਜੋ ਵਾਲ ਅੱਖਾਂ ਵਿੱਚ ਚੁਭ ਰਹੇ ਹੁੰਦੇ ਹਨ ਉਨ੍ਹਾਂ ਨੂੰ ਚਿਮਟੀ ਨਾਲ ਹਟਾਉਣ ਤੇ ਮਰੀਜ ਨੂੰ ਰਾਹਤ ਮਿਲਦੀ ਹੈ ਅਤੇ ਜੇਕਰ ਮਰੀਜ ਨੂੰ ਜ਼ਿਆਦਾ ਤਕਲੀਫ ਹੋਵੇ ਤਾਂ ਆਪਰੇਸ਼ਨ ਵੀ ਕਰਨਾ ਪੈਂਦਾ ਹੈ।