ਕਿਸਾਨ ਨੇ ਲਿਆ ਨਵਾਂ ਮੋਟਰ ਕੁਨੈਕਸ਼ਨ, ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਮਾਨ ਚੋਰੀ ਕਰ ਲੈ ਗਏ ਚੋਰ

Last Updated: Jun 12 2019 18:39
Reading time: 0 mins, 31 secs

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਦੇ ਵਿੱਚ ਇੱਕ ਕਿਸਾਨ ਦੇ ਨਵੇਂ ਮੋਟਰ ਕੁਨੈਕਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੋਰ ਉਸਦਾ ਸਮਾਨ ਚੋਰੀ ਕਰਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮਲੋਟ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਾਵਰਕਾਮ ਦੇ ਅਧਿਕਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਸ਼ੇਰਗੜ੍ਹ ਦੇ ਕਿਸਾਨ ਨਰ ਸਿੰਘ ਨੇ ਨਵਾਂ ਮੋਟਰ ਕੁਨੈਕਸ਼ਨ ਲਿਆ ਸੀ ਅਤੇ ਇਸ ਕੁਨੈਕਸ਼ਨ ਲਈ ਵਰਤੀ ਜਾਣ ਵਾਲੀ ਡਰੇਨੇਜ ਵਿਭਾਗ ਦੀ ਤਾਰ ਅਤੇ ਕੰਡਕਟਰ ਕੋਈ ਪਹਿਲਾਂ ਹੀ ਚੋਰੀ ਕਰ ਲੈ ਗਿਆ। ਜਾਣਕਾਰੀ ਅਨੁਸਾਰ ਇਸ ਚੋਰੀ ਹੋਏ ਸਮਾਨ ਦੀ ਕੀਮਤ ਕਰੀਬ 60 ਹਜ਼ਾਰ ਹੈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।