ਬੱਦਲਾਂ ਨੇ ਦਵਾਈ ਗਰਮੀ ਤੋਂ ਰਾਹਤ

Last Updated: Jun 12 2019 18:07
Reading time: 0 mins, 41 secs

ਪਿਛਲੇ ਕਈ ਦਿਨਾਂ ਤੋਂ ਗਰਮੀ ਨੇ ਵੱਟ ਕੱਢੇ ਹੋਏ ਹਨ। ਇਸ ਵਾਰ ਗਰਮੀ ਦਾ ਕਹਿਰ ਬਠਿੰਡਾ ਵਾਸੀਆਂ ਤੇ ਕੁਝ ਖ਼ਾਸ ਹੀ ਬਰਸ ਰਿਹਾ ਹੈ। ਅੱਜ ਵੀ ਬਠਿੰਡਾ ਸੂਬੇ ਵਿੱਚੋਂ ਸਭ ਤੋਂ ਗਰਮ ਰਿਹਾ। ਅੱਤ ਦੀ ਗਰਮੀ ਨਾਲ ਆਮ ਜਨ ਜੀਵਨ ਬਿਲਕੁਲ ਹੀ ਅਸਤ-ਵਿਅਸਤ ਹੈ। ਦੁਪਹਿਰ ਨੂੰ ਬਠਿੰਡਾ ਦੀਆਂ ਸੜਕਾਂ ਖਾਲੀ ਹੋ ਜਾਂਦੀਆਂ ਹਨ ਅਤੇ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੀ ਗਿਣਤੀ ਨਾਮਾਤਰ ਹੀ ਹੁੰਦੀ ਹੈ।

ਇਸ ਤਪਸ਼ ਭਰੇ ਦਿਨਾਂ ਵਿੱਚ ਅੱਜ ਸ਼ਾਮ ਨੂੰ ਬੱਦਲ ਬਠਿੰਡਾ ਦੇ ਅਸਮਾਨ ਤੇ ਜਿਉਂ ਹੀ ਛਾਏ ਤਾਂ ਲੋਕਾਂ ਨੂੰ ਤਪਦੀ ਗਰਮੀ ਤੋਂ ਥੋੜ੍ਹੀ ਜਿਹੀ ਰਾਹਤ ਮਿਲੀ। ਹਾਲਾਂਕਿ ਬੱਦਲਾਂ ਨੇ ਮੀਂਹ ਤਾਂ ਨਹੀਂ ਪਾਇਆ ਪਰ ਗਰਮਾਇਸ਼ ਤੋਂ ਥੋੜ੍ਹੀ ਰਾਹਤ ਮਿਲੀ ਹੈ। ਦੱਸਦੇ ਚੱਲੀਏ ਕਿ ਇਸ ਵਾਰ ਬਠਿੰਡਾ ਵਿਖੇ ਗਰਮੀ ਨੇ ਰਿਕਾਰਡ ਤੋੜ ਦਿੱਤੇ। ਬਠਿੰਡਾ ਦਾ ਤਾਪਮਾਨ 47 ਡਿਗਰੀ ਤੱਕ ਪਹੁੰਚ ਜਾਂਦਾ ਰਿਹਾ ਹੈ ਜਿਸ ਕਰਕੇ ਗਰਮੀ ਨਾਲ ਬਠਿੰਡਾ ਵਿਖੇ ਮੌਤਾਂ ਵੀ ਹੋਈਆਂ ਹਨ।