ਸਕਾਰਾਤਮਕ ਸੋਚ ਨਾਲ ਹੁੰਦੀ ਐ ਸਫਲਤਾ ਪ੍ਰਾਪਤ !!!

Last Updated: Jun 12 2019 17:46
Reading time: 1 min, 50 secs

ਪੜ੍ਹਾਈ ਦੇ ਨਾਲ-ਨਾਲ ਕਿੱਤੇ ਪ੍ਰਤੀ ਗਿਆਨ ਹੋਣਾ ਅਤਿ ਜ਼ਰੂਰੀ ਹੈ। ਕਿਉਂਕਿ ਜੋ ਅਸੀਂ ਕੰਮ ਕਰ ਰਹੇ ਹਾਂ, ਉਸ ਪਿੱਛੇ ਸਾਡਾ ਇੱਕ ਉਦੇਸ਼ ਹੁੰਦਾ ਹੈ। ਜੇਕਰ ਅਸੀਂ ਪੜ੍ਹਾਈ ਕਰ ਰਹੇ ਹਾਂ ਤਾਂ ਇਸ ਦਾ ਮਤਲਬ ਚੰਗਾ ਰੋਜ਼ਗਾਰ ਪ੍ਰਾਪਤ ਕਰਨਾ, ਸਮੇਂ ਦੇ ਅਨੁਸਾਰ ਵਿੱਦਿਆ ਹਾਸਲ ਕਰਨਾ ਹੈ। ਅੱਜ ਸਮਰ ਕੈਂਪ ਦੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫ਼ਿਰੋਜ਼ਪੁਰ ਵਿਖੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਸੋਚ ਅਨੁਸਾਰ ਵਿਦਿਆਰਥੀ ਆਪਣੇ ਲਕਸ਼ ਬਾਰੇ ਪਹਿਲਾਂ ਯੋਜਨਾ ਬਣਾਏ। 

ਸਮਰ ਕੈਂਪ ਦੇ 12ਵੇਂ ਦਿਨ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਕੈਰੀਅਰ ਸਬੰਧੀ ਗਿਆਨ ਦੇਣ ਦੇ ਉਦੇਸ਼ ਨਾਲ ਕਰਵਾਇਆ ਗਿਆ। ਸਭ ਤੋਂ ਪਹਿਲਾਂ ਆਈਡੀਬੀਆਈ ਬੈਂਕ ਵਿਖੇ ਜਾ ਕੇ ਵਿਦਿਆਰਥੀਆਂ ਨੂੰ ਬੈਂਕ ਦੇ ਬਾਰੇ ਕੀ ਬੈਂਕ ਉਹ ਹੈ, ਜੋ ਲੋਕਾਂ ਦਾ ਪੈਸਾ, ਲੋਕਾਂ ਨੂੰ ਦੇ ਕੇ ਵਿਆਜ ਲੈ ਕੇ ਵੱਧ ਤੋਂ ਵੱਧ ਸੁਵਿਧਾ ਦਿੰਦਾ ਹੈ। ਬੈਂਕ ਵੱਲੋਂ ਯਾਦਵਿੰਦਰ ਸਿੰਘ ਸਹਾਇਕ ਬ੍ਰਾਂਚ ਮੈਨੇਜਰ ਅਤੇ ਹਿਤੇਸ਼ ਦੀਵਾਨ ਬ੍ਰਾਂਚ ਮੈਨੇਜਰ ਨੇ ਦੱਸਿਆ ਕਿ ਬੈਂਕ ਵਿੱਚ ਨੌਕਰੀ ਲੈਣ ਬਾਰੇ ਟੈੱਸਟ ਦਾ ਪਾਸ ਹੋਣਾ ਜ਼ਰੂਰੀ ਹੈ। ਟੈੱਸਟ ਬਾਰੇ, ਬੈਂਕ ਵੱਲੋਂ ਦਿੱਤੇ ਜਾ ਰਹੇ ਕਰਜ਼ਿਆਂ ਬਾਰੇ, ਬੈਂਕ ਵਿੱਚ ਖਾਤਾ ਖੋਲ੍ਹਣ ਬਾਰ, ਏਟੀਐਮ ਦੀ ਵਰਤੋਂ ਬਾਰੇ, ਮਿਆਦੀ ਜਮ੍ਹਾ ਬਾਰੇ ਅਤੇ ਬੈਂਕ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।

ਡੇਅਰੀ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਡਾ. ਬੀਰ ਪ੍ਰਤਾਪ ਸਿੰਘ ਗਿੱਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਦੱਸਿਆ ਗਿਆ ਕਿ ਸਾਫ਼ ਸੁਥਰੇ ਪਸ਼ੂਆਂ ਵੱਲੋਂ ਸਾਫ਼ ਸੁਥਰੇ ਦੁੱਧ ਚੋਣ ਵਾਲੀਆਂ ਵੱਲੋਂ ਜੋ ਚਿੱਟਾ ਤਰਲ ਪਦਾਰਥ ਪ੍ਰਾਪਤ ਹੁੰਦਾ ਹੈ, ਉਸ ਨੂੰ ਦੁੱਧ ਕਹਿੰਦੇ ਹਾਂ। ਹਰੇਕ ਨੌਜਵਾਨ ਨੂੰ ਘੱਟ ਤੋਂ ਘੱਟ ਇੱਕ ਕਿੱਲੋ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਇੱਕ ਕਿੱਲੋ ਦੁੱਧ 240 ਗ੍ਰਾਮ ਚਿਕਨ, 250 ਗ੍ਰਾਮ ਬਦਾਮ, 220 ਗ੍ਰਾਮ ਮੱਛੀ, 7 ਅੰਡਿਆਂ ਦੇ ਬਰਾਬਰ ਤਾਕਤ ਦਿੰਦਾ ਹੈ, ਜਦੋਂਕਿ ਕੋਲਡ ਡਰਿੰਕ ਸਾਡੀ ਸਿਹਤ ਲਈ ਅਸਥਮਾ, ਕਿਡਨੀ ਦੀ ਬਿਮਾਰੀ, ਸ਼ੂਗਰ, ਵੱਧ ਭਾਰ, ਦੰਦਾਂ ਦੀਆਂ ਬਿਮਾਰੀਆਂ, ਹਾਰਟ ਦੀਆਂ ਬਿਮਾਰੀਆਂ ਲੈ ਕੇ ਆਉਂਦਾ ਹੈ। 

ਦੁੱਧ ਵਿੱਚ ਜਿੱਥੇ ਪ੍ਰਤੀ 1 ਕਿੱਲੋ 830 ਗ੍ਰਾਮ ਪਾਣੀ, 43 ਗ੍ਰਾਮ ਪ੍ਰੋਟੀਨ, 70 ਗ੍ਰਾਮ ਫੈਟ, 50 ਗ੍ਰਾਮ ਲੈਕਟੋ ਅਤੇ 07 ਗ੍ਰਾਮ ਐਸ ਹੁੰਦੀ ਹੈ, ਜੋ ਸਾਡੇ ਸਰੀਰ ਅਤੇ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਇਸ ਮੌਕੇ 'ਤੇ ਡੇਅਰੀ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਡਾ. ਬੀਰ ਪ੍ਰਤਾਪ ਸਿੰਘ ਗਿੱਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਡੇਅਰੀ ਦਾ ਧੰਦਾ ਅਪਣਾਉਣ ਸਬੰਧੀ ਅਤੇ ਡੇਅਰੀ ਵਿਭਾਗ ਵਿੱਚ ਨੌਕਰੀ ਸਬੰਧੀ, ਡੇਅਰੀ ਦਾ ਕੰਮ ਕਰਨ ਲਈ ਕਰਜ਼ੇ ਸਬੰਧੀ ਵੀ ਵਿਸਥਾਰ ਵਿੱਚ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ, ਤੇਜਿੰਦਰਪਾਲ ਸਿੰਘ, ਮੋਹਨ ਲਾਲ ਅਤੇ ਧਰਿੰਦਰ ਸਚਦੇਵਾ ਵੀ ਹਾਜ਼ਰ ਸਨ।