18 ਲੱਖ ਦੀ ਭਾਰਤੀ ਜਾਅਲੀ ਕਰੰਸੀ ਸਣੇ ਇੱਕ ਕਾਬੂ !

Last Updated: Jun 12 2019 11:42
Reading time: 0 mins, 58 secs

ਫਾਜਿਲਕਾ ਦੀ ਥਾਣਾ ਸਦਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਬੀਤੇ ਦਿਨੀ ਮੁਖਬਿਰ ਦੀ ਸੂਚਨਾ 'ਤੇ ਨਾਕਾ ਲਗਾ ਕੇ ਇੱਕ ਨੌਜਵਾਨ ਨੂੰ 18 ਲੱਖ ਦੀ ਭਾਰਤੀ ਜਾਅਲੀ ਕਰੰਸੀ ਸਣੇ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਫੜੇ ਗਏ ਨੌਜਵਾਨ ਖਿਲਾਫ ਥਾਣਾ ਸਦਰ 'ਚ ਅਧੀਨ ਧਾਰਾ 489ਏ, 489ਬੀ, 489ਸੀ, 489ਡੀ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਜਾਣਾਕਾਰੀ ਮੁਤਾਬਿਕ ਫਾਜਿਲਕਾ ਦੇ ਸਦਰ ਥਾਣਾ 'ਚ ਤਾਇਨਾਤ ਐਸ.ਆਈ.ਹਰਬੰਸ ਲਾਲ ਨੇ ਦਾਅਵਾ ਕੀਤਾ ਕਿ ਉਹ ਬੀਤੀ ਸ਼ਾਮ ਪੁਲਿਸ ਪਾਰਟੀ ਸਣੇ ਢਾਣੀ ਖਰਸ ਵਾਲੀ ਸੇਮ ਨਾਲੇ ਕੋਲ ਗਸ਼ਤ ਕਰ ਰਹੇ ਸਨ। ਉਨ੍ਹਾਂ ਮੁਖਬਿਰ ਦੀ ਸੂਚਨਾ 'ਤੇ ਪਿੰਡ ਅੰਭੁੱਨ ਦੇ ਬੱਸ ਅੱਡੇ ਕੋਲ ਮੋਟਰਸਾਈਕਲ 'ਤੇ ਸਾਹਮਣੇ ਤੋਂ ਆ ਰਹੇ ਇੱਕ ਨੌਜਵਾਨ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 18 ਲੱਖ 10 ਹਜ਼ਾਰ ਰੁਪਏ ਦੀ ਭਾਰਤੀ ਜਾਅਲੀ ਕਰੰਸੀ ਬਰਾਮਦ ਹੋਈ ਹੈ, ਜੋ 2 ਹਜਾਰ, 500 ਅਤੇ 200 ਰੁਪਏ ਦੀ ਸੀ। ਪੁਲਿਸ ਨੇ ਫੜੇ ਗਏ ਨੋਜਵਾਨ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਮੋਹਨ ਕੇ ਉਤਾੜ ਥਾਣਾ ਗੁਰੂਹਰਸਹਾਏ ਜਿਲ੍ਹਾ ਫਿਰੋਜ਼ਪੁਰ ਵੱਜੋਂ ਕੀਤੀ ਹੈ। ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿ ਜਾਅਲੀ ਕਰੰਸੀ ਕਿਨ੍ਹਾਂ ਨੂੰ ਅੱਗੇ ਦਿਤੀ ਜਾਂਦੀ ਸੀ ਅਤੇ ਪਹਿਲਾ ਕਿੰਨੀ ਵਾਰ ਜਾਅਲੀ ਕਰੰਸੀ ਬਾਜ਼ਾਰ 'ਚ ਚਲਾਈ ਗਈ ਹੈ।