ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਛੱਪੜਾਂ ਵਿਚੋਂ ਗਾਰ ਤੇ ਗੰਦਾ ਪਾਣੀ ਕੱਢਣ ਦੀ ਮੁਹਿੰਮ ਵਿੱਢੀ

Last Updated: Jun 12 2019 11:38
Reading time: 0 mins, 54 secs

ਵਿਪੁਲ ਉੱਜਵਲ ਡਿਪਟੀ ਕਮਿਸ਼ਨਰ ਨੇ ਕਿਹਾ ਕਿ "ਪੰਜਾਬ ਤੰਦਰੁਸਤ ਮਿਸ਼ਨ' ਤਹਿਤ ਜਿਲ੍ਹੇ ਭਰ ਵਿੱਚ ਜੰਗੀ ਪੱਧਰ ਤੇ  ਛੱਪੜਾਂ ਦੀ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ, ਅਤੇ ਛੱਪੜਾਂ ਵਿੱਚੋਂ  ਗੰਦਾ ਪਾਣੀ ਅਤੇ ਗਾਰ ਕੱਢਣ ਦਾ ਕੰਮ ਤੇਜ਼ਗਤੀ ਨਾਲ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਛੱਪੜਾਂ ਨੂੰ ਸਾਫ ਕਰਨ ਦਾ ਮਿਥਿਆ ਗਿਆ ਟੀਚਾ ਇਸ ਮਹੀਨੇ ਦੇ ਅਖੀਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੁਲ 1133 ਛੱਪੜ ਹਨ, ਜਿਸ ਵਿੱਚ 315 ਛੱਪੜਾਂ ਵਿੱਚੋਂ ਗੰਦਾ ਪਾਣੀ ਸਾਫ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ 71 ਛੱਪੜ ਸਾਫ ਕਰ ਲਏ ਗਏ ਹਨ। ਇਸੇ ਤਰਾਂ 73 ਛੱਪੜਾਂ ਵਿੱਚ ਗਾਰ ਕੱਢਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਵਿੱਚੋਂ 14 ਛੱਪੜਾਂ ਵਿੱਚੋਂ ਗਾਰ ਕੱਢ ਲਈ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਜਿੱਥੇ ਪੰਜਾਬ ਦੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਹੋਵੇਗੀ ਉਥੇ ਪਿੰਡਾਂ ਦੇ ਵਾਤਾਵਰਨ ਨੂੰ ਸਾਫ ਸੁਥਰਾ ਬਣਾਉਣ ਵਿੱਚ ਵੀ ਇਹ ਕਦਮ ਕਾਰਗਾਰ ਸਾਬਤ ਹੋਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਵੀ ਇਹ ਕਾਰਜ ਕਾਫੀ ਸਹਾਈ ਸਾਬਤ ਹੋਵੇਗਾ।