HIV ਵਾਲਾ ਖੂਨ ਲੋਕਾਂ ਨੂੰ ਚੜਾਉਣ ਵਿੱਚ ਉੱਤਰ ਪ੍ਰਦੇਸ਼ ਮੋਹਰੀ (ਨਿਊਜ਼ਨੰਬਰ ਖਾਸ ਖ਼ਬਰ)

Last Updated: Jun 11 2019 17:28
Reading time: 1 min, 3 secs

ਸਰਕਾਰਾਂ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਹਮੇਸ਼ਾ ਕੀਤੇ ਜਾਂਦੇ ਰਹੇ ਹਨ ਪਰ ਇਹ ਵਾਅਦੇ ਵਫਾ ਕਿੰਨੇ ਕੁ ਹੁੰਦੇ ਹਨ ਇਹ ਜੱਗ ਜਾਹਿਰ ਹੀ ਹੈ l ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਐਸਾ ਮਾਹੌਲ ਦੇਣ ਜਿਸ ਨਾਲ ਲੋਕਾਂ ਨੂੰ ਕੋਈ ਵੀ ਬਿਮਾਰੀ ਨਾ ਲੱਗੇ l ਜੇਕਰ ਐਦਾਂ ਹੋ ਜਾਵੇ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਹੀ ਲੋਕਾਂ ਨੂੰ ਇੱਕ ਜਾਨਲੇਵਾ ਬਿਮਾਰੀ ਦੇ ਦਿੱਤੀ ਜਾਵੇ ਤਾ ਇਸ ਤੋਂ ਮੰਦਭਾਗਾ ਕਿ ਹੋ ਸਕਦਾ ਹੈ l ਇੱਕ ਆਰਟੀਆਈ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਵਿੱਚ ਹੁਣ ਤੱਕ 1342 ਲੋਕਾਂ ਨੂੰ HIV  ਵਾਇਰਸ ਤੋਂ ਪ੍ਰਭਾਵਿਤ ਖੂਨ ਚੜ੍ਹਿਆ ਗਿਆ ਹੈ l ਇਸ ਖੁਲਾਸੇ ਨਾਲ ਇੱਕ ਹੈਰਾਨੀ ਜਨਕ ਗੱਲ ਸਾਹਮਣੇ ਆਈ ਹੈ ਕਿ ਐਦਾਂ ਹੋ ਕਿਵੇਂ ਸਕਦਾ ਹੈ l ਜੇਕਰ ਐਸਾ ਹੋਇਆ ਹੈ ਤਾ 1342 ਲੋਕਾਂ ਨੂੰ ਤਾਂ HIV ਹੋਣ ਦਾ ਖ਼ਤਰਾ ਜਰੂਰ ਹੋ ਗਿਆ ਹੈ, ਪਰ ਉਨ੍ਹਾਂ ਲੋਕਾਂ ਦੇ ਪਰਿਵਾਰ ਵੀ ਇਸ ਖ਼ਤਰੇ ਹੇਠ ਆ ਗਏ ਹਨ l ਸੱਭ ਤੋਂ ਵੱਧ ਐਸਾ ਖੂਨ ਉੱਤਰ ਪ੍ਰਦੇਸ਼ ਵਿੱਚ ਚੜਾਇਆ ਗਿਆ ਇਸ ਦੀ ਗਿਣਤੀ 241 ਹੈ, ਪੱਛਮੀ ਬੰਗਾਲ ਵਿੱਚ ਐਸੇ ਮਾਮਲੇ 176 ਹਨ ਅਤੇ ਦਿੱਲੀ ਵਿੱਚ 172 ਲੋਕਾਂ ਨੂੰ ਐਸਾ ਖੂਨ ਚੜਾਉਣ ਦੇ ਮਾਮਲੇ ਹਨ l ਗੱਲ ਇਹ ਵੀ ਹੈਰਾਨ ਕਰਦੀ ਹੈ ਕਿ ਉਤਨੀ ਦੇਰ ਕਿਸੇ ਨੂੰ ਖੂਨ ਨਹੀਂ ਚੜ੍ਹਿਆ ਜਾਂਦਾ ਜੱਦ ਤਕ ਦੇਣ ਵਾਲੇ ਖੂਨ ਦੇ ਟੈਸਟ ਨਾ ਹੋ ਜਾਣ ਇਨ੍ਹਾਂ ਟੈਸਟਾਂ ਵਿੱਚ HIV ਟੈਸਟ ਕੀਤਾ ਜਾਂਦਾ ਹੈ l