ਅੰਤਰਰਾਸ਼ਟਰੀ ਖੇਡਾਂ ਲਈ ਵਰਲਡ ਸਕੂਲ ਦੇ 7 ਵਿਦਿਆਰਥੀਆਂ ਦੀ ਚੋਣ!!

Last Updated: Jun 11 2019 15:59
Reading time: 1 min, 11 secs

ਵਿਵੇਕਾਨੰਦ ਵਰਲਡ ਸਕੂਲ ਦੇ ਸ਼ੂਟਿੰਗ ਸਟਾਰਾਂ ਨੇ 7-8 ਜੂਨ ਨੂੰ ਆਰਿਯਨ ਗਰੁੱਪ ਆਫ ਕਾਲਜ਼ (ਰਾਜਪੁਰਾ) ਵਿੱਚ ਆਯੋਜਿਤ ਫਸਟਰ ਰਾਸ਼ਟਰੀ ਤੀਰਅੰਦਾਜ਼ੀ ਅਤੇ ਸੀ.ਆਰ.ਬੀ. ਕ੍ਰਾਸ ਬੋ ਚੈਂਪੀਅਨਸ਼ਿਪ 2019 ਵਿੱਚ ਪਦਕ ਹਾਸਲ ਕਰਕੇ ਸੰਸਥਾ ਨੂੰ ਫਿਰ ਤੋਂ ਨਾਮ ਰੌਸ਼ਨ ਕੀਤਾ। ਇਸ ਪ੍ਰੋਗਰਾਮ ਵਿੱਚ ਕਈ ਸੂਬਿਆਂ ਤੋਂ ਕੁਲ 300 ਨਿਸ਼ਾਨੇਬਾਜ਼ਾਂ ਨੇ ਭਾਗ ਲਿਆ। 7 ਬੱਚਿਆਂ ਦੀ ਵੀ. ਡਬਲਯੂ.ਐਸ.ਟੀ. ਵਿੱਚ ਚੋਣ ਹੋਈ, ਜਿਸ ਵਿੱਚ ਗੁਰਸ਼ਰਨ ਸਿੰਘ, ਪਾਰਥ ਵਾਧਵਾ, ਆਸ਼ਿਰ ਸਾਗਰ ਭਾਸਕਰ, ਪਰਮਜੋਤ ਸਿੰਘ, ਨਵਦੀਪ ਸਿੰਘ, ਗੁਰਨੂਰ ਹਾਂਡਾ, ਵਿਸ਼ਾਂਗ ਦੀ ਇੰਡੋਨੇਸ਼ੀਆ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਪੱਧਰ ਦੀਆਂ ਨਿਸ਼ਾਨੇਬਾਜ਼ੀ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਚੋਣ ਹੋਈ। ਵਿਦਿਆਰਥੀਆਂ ਦੀ ਇਸ ਉਪਲੱਬਧੀ 'ਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਦਵਾਇਆ ਕਿ ਉਹ ਇਨ੍ਹਾਂ ਹੋਣਹਾਰ ਖਿਡਾਰੀਆਂ ਦੀ ਮਦਦ ਦੇ ਲਈ ਸਦਾ ਤਿਆਰ ਰਹਿਣਗੇ।

ਇਸ ਉਪਲੱਬਧੀ 'ਤੇ ਫਿਰੋਜ਼ਪੁਰ ਜ਼ਿਲ੍ਹਾ ਖੇਡ ਅਧਿਕਾਰੀ ਸੁਨੀਲ ਸ਼ਰਮਾ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਸਕੂਲ ਦੇ ਪ੍ਰਧਾਨ ਗੌਰਵ ਸਾਗਰ ਭਾਸਕਰ ਨੇ ਕਿਹਾ ਕਿ ਖੇਡ ਪ੍ਰਤੀਯੋਗਤਾਵਾਂ ਨਾਲ ਵਿਦਿਆਰਥੀਆਂ ਦੇ ਵਿੱਚ ਸਕਾਰਤਮਕ ਚੁਣੌਤੀਆਂ ਅਤੇ ਖੇਡ ਕੌਸ਼ਲ ਦੀ ਭਾਵਨਾ ਜਾਗਰੂਕ ਹੁੰਦੀ ਹੈ ਅਤੇ ਉਨ੍ਹਾਂ ਨੂੰ ਅੱਗੇ ਜੀਵਨ ਦੇ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੇ ਨਿਸ਼ਾਨੇਬਾਜ਼ੀ ਕੋਚ ਦਰਸ਼ਨ ਸਿੰਘ ਸਿੱਧੂ 'ਤੇ ਵਿਸ਼ੇਸ਼ ਪ੍ਰਸ਼ੰਸਾ ਕੀਤੀ। ਜਿਨ੍ਹਾਂ ਨੇ ਪੰਜਾਬ ਦੀ ਟੀਮ ਈਵੈਂਟ ਵਿੱਚ ਕਾਂਸੇ ਤਗਮਾ ਜਿੱਤਿਆ। ਡਾ. ਐਸ.ਐਚ. ਰੂਦਰਾ ਨੇ ਕਿਹਾ ਕਿ ਪਰਮਵੀਰ ਸ਼ਰਮਾ ਪ੍ਰਸ਼ਾਸਕ ਅਕਾਦਿਕ ਅਤੇ ਵਿਪਨ ਸ਼ਰਮਾ ਕੋਆਰਡੀਨੇਟਰ ਗਤੀਵਿਧੀ ਦੇ ਮਾਰਗ ਦਰਸ਼ਨ ਵਿੱਚ ਟੀਮ ਖੇਡ ਅਤੇ ਅਕਾਦਮਿਕ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ ਅਤੇ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਸਕੂਲ ਨੂੰ ਪ੍ਰਸ਼ੰਸਾ ਉਪਲਬਧੀਆਂ ਦੇਣ ਵਿੱਚ ਧੰਨਵਾਦ ਕੀਤਾ।