ਬਠਿੰਡਾ ਦੇ ਲੋਕਾਂ ਨੂੰ ਗਰਮੀ ਦੇ ਪ੍ਰਕੋਪ ਤੋਂ ਬਚਾਉਣ ਦੇ ਪ੍ਰਬੰਧ ਕਰਨ ਲਈ ਨੋਡਲ ਅਫ਼ਸਰ ਨਿਯੁਕਤ : ਡੀ.ਸੀ . ਬਠਿੰਡਾ

Last Updated: Jun 10 2019 18:16
Reading time: 0 mins, 55 secs

ਇੰਨੀ ਦਿਨੀਂ ਪੂਰੇ ਪੰਜਾਬ ਵਿੱਚ ਗਰਮੀ ਦਾ ਕਹਿਰ ਸਿਖ਼ਰਾਂ ਤੇ ਹੈ ਆਮ ਜਨ ਜੀਵਨ ਅਸਤ ਵਿਅਸਤ ਹੈ। ਬਠਿੰਡਾ ਵਿੱਚ ਪਾਰਾ 47 ਡਿਗਰੀ ਤੋਂ ਪਾਰ ਜਾ ਰਿਹਾ ਹੈ ਜਿਸ ਨਾਲ ਬਠਿੰਡਾ ਵਾਸੀ ਵੀ ਪ੍ਰੇਸ਼ਾਨ ਹਨ।  ਬਠਿੰਡਾ ਦੇ ਡੀ .ਸੀ , ਸ੍ਰੀ ਬੀ.ਸ਼੍ਰੀਨਿਵਾਸਨ ਅੱਜ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਗਰਮੀ ਦੇ ਪ੍ਰਕੋਪ ਤੋਂ ਬਚਾਉਣ ਦੇ ਪ੍ਰਬੰਧ ਕਰਨ ਲਈ ਸਹਾਇਕ ਕਮਿਸ਼ਨਰ ਸ਼ਿਕਾਇਤ ਸ਼੍ਰੀ ਵਰਿੰਦਰ ਸਿੰਘ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਨਿਗਰਾਨ ਇੰਜੀਨੀਅਰ ਬਿਜਲੀ ਬੋਰਡ ਬਠਿੰਡਾ ਨੂੰ ਗਰਮੀ ਦੇ ਮੌਸਮ ਵਿੱਚ ਹਸਪਤਾਲਾਂ ਅਤੇ ਸ਼ਹਿਰੀ ਹੈਲਥ ਸੈਂਟਰ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਯਕੀਨ ਬਣਾਉਣ ਨੂੰ ਕਿਹਾ ਹੈ। ਸ੍ਰੀ ਬੀ . ਸ਼੍ਰੀਨਿਵਾਸਨ ਨੇ ਕਿਹਾ ਕਿ ਉਨ੍ਹਾਂ ਬਠਿੰਡਾ ਰੈੱਡ ਕਰਾਸ ਦੇ ਸਕੱਤਰ ਨੂੰ ਹਿਦਾਇਤ ਕੀਤੀ ਹੈ ਕਿ ਉਹ ਸ਼ਹਿਰ ਦੀਆ ਐਨਜੀਓ ਦਾ ਵੱਧ ਤੋਂ ਵੱਧ ਸਹਿਯੋਗ ਲੈ ਕੇ ਜ਼ਿਲ੍ਹੇ ਅੰਦਰ ਵੱਖ ਵੱਖ ਥਾਂਵਾਂ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਗਰਮੀ ਤੋਂ ਬਚਣ ਲਈ ਸਾਵਧਾਨੀ ਵਰਤਣ ਅਤੇ ਬਾਹਰ ਜਾਣ ਵੇਲੇ ਜਾਂ ਸਫ਼ਰ 'ਚ ਜਾਣ ਵੇਲੇ ਲੋਕ ਆਪਣੇ ਨਾਲ ਓਆਰਐਸ ਜਾਂ ਨਿੰਬੂ ਪਾਣੀ ਜ਼ਰੂਰ ਰੱਖਣ ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਗਰਮੀਆਂ ਵਿੱਚ ਲੋਕ ਗਰਭਵਤੀ ਮਹਿਲਾਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।