Loading the player...

ਮਹਿਲਾ ਨੂੰ ਉਸਦਾ ਬਣਦਾ ਹੱਕ ਨਾ ਦੇਣ ਅਤੇ ਤੰਗ ਪਰੇਸ਼ਾਨ ਕਰਨ ਦਾ ਮਾਮਲਾ ਆਇਆ ਸਾਹਮਣੇ

Last Updated: Jun 10 2019 16:49
Reading time: 0 mins, 35 secs

ਅੱਜ ਜਲੰਧਰ ਦੇ ਪ੍ਰੈੱਸ ਕਲੱਬ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਰਵਿੰਦਰ ਕੌਰ ਨਾਮ ਦੀ ਮਹਿਲਾ ਨੇ ਆਪਣੇ ਜੇਠ ਉੱਤੇ ਕਾਰੋਬਾਰ ਵਿੱਚ ਬਣਦਾ ਹੱਕ ਨਾ ਦੇਣ ਤੇ ਤੰਗ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ। ਰਵਿੰਦਰ ਕੌਰ ਨੇ ਕਿਹਾ ਕਿ ਪਤੀ ਦੀ ਮੌਤ ਤੋਂ ਬਾਅਦ ਉਹ ਸਭਰਵਾਲ ਮੈਡੀਕਲ ਹਾਲ ਸਦਰ ਬਜ਼ਾਰ ਜਲੰਧਰ ਕੈਂਟ ਵਿਖੇ 50% ਦੀ ਪਾਰਟਨਰ ਹੈ। ਜਦੋਂ ਉਹ 8 ਤਾਰੀਖ ਨੂੰ ਦੁਕਾਨ ਤੇ ਜੇਠ ਅਵਨੀਤ ਸਿੰਘ ਕੋਲੋਂ ਆਪਣਾ ਬਣਦਾ ਹਿੱਸਾ ਮੰਗਣ ਗਈ ਤਾਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਗਾਲੀ ਗਲੋਚ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਮੈਂ ਇਸ ਸਾਰੇ ਘਟਨਾਕ੍ਰਮ ਤੋਂ ਬਹੁਤ ਦੁੱਖੀ ਹਾਂ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਹਾਂ। ਮੇਰੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਮੈਨੂੰ ਇਨਸਾਫ਼ ਦਵਾਇਆ ਜਾਵੇ।