ਯਾਦਵਿੰਦਰ ਸਿੰਘ ਬੁੱਟਰ ਨੇ ਪਠਾਨਕੋਟ ਵਿਖੇ ਸਫਾਈ ਅਭਿਆਨ 'ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

Last Updated: Jun 09 2019 18:32
Reading time: 0 mins, 42 secs

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕਰਵਾਏ ਗਏ ਸਵੱਛ ਭਾਰਤ ਅਭਿਆਨ ਤਹਿਤ ਅੱਜ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਨਰਿੰਦਰ ਪਰਮਾਰ ਵੱਲੋਂ ਪਠਾਨਕੋਟ ਵਿੱਚ ਚਲਾਏ ਜਾ ਰਹੇ ਸਫਾਈ ਅਭਿਆਨ ਵਿੱਚ ਮੈਨੂੰ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਦਾ ਮੌਕਾ ਮਿਲਿਆ, ਇਹ ਜਾਣਕਾਰੀ ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਭਾਜਪਾ ਦੇ ਕਾਰਜਕਾਰਨੀ ਮੈਂਬਰ ਯਾਦਵਿੰਦਰ ਸਿੰਘ ਬੁੱਟਰ ਨੇ ਦਿੱਤੀ।

ਬੁੱਟਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪਹਿਲੀ ਸਰਕਾਰ ਦੀਆਂ ਪ੍ਰਾਪਤੀਆਂ ਹੀ ਸਨ ਕਿ 2019 ਵਿੱਚ ਵੀ ਦੇਸ਼ ਭਰ ਵਿੱਚ ਸ੍ਰੀ ਮੋਦੀ ਦੇ ਨਾਮ ਦੀ ਸੁਨਾਮੀ ਆਈ ਸੀ ਜਿਸ ਵਿੱਚ ਬਾਕੀ ਸਾਰੀਆਂ ਹੀ ਸਿਆਸੀ ਪਾਰਟੀਆਂ ਤਿਣਕੇ ਵਾਂਗ ਰੁੜ ਗਈਆਂ ਸਨ। ਬੁੱਟਰ ਨੇ ਕਿਹਾ ਕਿ ਦੇਸ਼ ਵਾਸੀਆਂ ਦਾ ਭਰਪੂਰ ਸਮਰਥਨ ਅਤੇ ਪਿਆਰ ਸ੍ਰੀ ਮੋਦੀ ਅਤੇ ਭਾਜਪਾ ਨੂੰ ਮਿਲ ਰਿਹਾ ਹੈ ਜਿਸਦੀ ਬਦੌਲਤ ਹੀ ਦੁਬਾਰਾ ਕੇਂਦਰ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਬਣੀ ਹੈ ਜਿਸ ਨਾਲ ਦੇਸ਼ ਪਹਿਲਾਂ ਤੋਂ ਵੀ ਵੱਧ ਤਰੱਕੀ ਦੀਆਂ ਬੁਲੰਦੀਆਂ ਛੂਹੇਗਾ।