ਤੇਲ ਮਾਲਿਸ਼ ਪੁਰਾਣਾ ਕੰਮ ਹੁਣ ਟ੍ਰੇਨ ਮਾਲਿਸ਼ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 09 2019 17:52
Reading time: 0 mins, 42 secs

ਤੇਲ ਮਾਲਿਸ਼ ਤੇ ਬਹੁਤ ਸੁਣਿਆ ਹੋਣਾ ਸਭ ਨੇ, ਫ਼ਿਲਮਾਂ ਵਿੱਚ ਵੀ ਤੇ ਟੈਲੀਵਿਜ਼ਨ ਐਡ ਵਿੱਚ ਵੀ ਇਹ ਸ਼ਬਦ ਬਹੁਤ ਸੁਣਾਈ ਦਿੰਦਾ ਰਿਹਾ ਹੈ। ਇਹ ਸ਼ਬਦ ਹੁਣ ਇੱਕ ਨਵਾਂ ਸ਼ਬਦ ਬਣ ਕੇ ਉੱਭਰ ਸਕਦਾ ਹੈ ਕਿਉਂਕਿ ਭਾਰਤੀ ਰੇਲ ਹੁਣ ਰੇਲ ਯਾਤਰੀਆਂ ਨੂੰ ਮਾਲਿਸ਼ ਦੀ ਸੁਵਿਧਾ ਵੀ ਦੇਣ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਦੌਰ ਤੋਂ ਚੱਲਣ ਵਾਲੀਆਂ ਗੱਡੀਆਂ ਵਿੱਚ ਇਹ ਸੁਵਿਧਾ ਦਾ ਟਰਾਇਲ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਕੀਮ ਵਿੱਚ ਯਾਤਰੀਆਂ ਨੂੰ ਸਿਰ ਤੋਂ ਪੈਰਾਂ ਤੱਕ ਮਾਲਿਸ਼ ਕਰਵਾਉਣ ਲਈ 100 ਰੁਪਈਏ ਦੇਣੇ ਹੋਣਗੇ। ਇਸ ਤਹਿਤ ਡਾਇਮੰਡ ਸਕੀਮ ਵਿੱਚ 200 ਅਤੇ ਪਲੈਟੀਨਮ ਸਕੀਮ ਵਿੱਚ 300 ਰੁਪਈਏ ਚਾਰਜ ਕੀਤੇ ਜਾਣਗੇ। ਭਾਰਤੀ ਰੇਲ ਦੇ ਸੂਤਰਾਂ ਮੁਤਾਬਿਕ ਜੇਕਰ ਇਹ ਪਰੀਖਣ ਸਫਲ ਹੁੰਦਾ ਹੈ ਤਾਂ ਇਹ ਸੁਵਿਧਾ ਮੁੰਬਈ, ਦਿੱਲੀ, ਕੋਲਕਾਤਾ, ਚੇਨਈ, ਬੰਗਲੁਰੂ, ਜੰਮੂ ਅਤੇ ਹਰਿਦ੍ਵਾਰ ਵਰਗੇ ਰੂਟਾਂ ਤੇ ਵੀ ਚਾਲੂ ਕੀਤੀ ਜਾਵੇਗੀ। ਜੇਕਰ ਇਹ ਪਰੀਖਣ ਸਫਲ ਰਹਿੰਦੇ ਹਨ ਤਾਂ ਹੁਣ ਸਾਨੂੰ ਟ੍ਰੇਨ ਵਿੱਚ ਵੀ ਸੁਣਨ ਨੂੰ ਮਿਲਿਆ ਕਰੇਗਾ ਟ੍ਰੇਨ ਮਾਲਿਸ਼....