ਬਠਿੰਡਾ-ਚੰਡੀਗੜ੍ਹ ਚਹੁੰ ਮਾਰਗੀ ਸੜਕ ਤੇ ਨਹੀਂ ਲਾਈਟਾਂ ਦਾ ਸੁਚੱਜਾ ਪ੍ਰਬੰਧ

Last Updated: Jun 09 2019 17:36
Reading time: 0 mins, 44 secs

ਸਰਕਾਰਾਂ ਆਪਣੇ ਕੰਮ ਕਰਵਾਉਣ ਲਈ ਵੱਡੀਆਂ ਕੰਪਨੀਆਂ ਨੂੰ ਠੇਕੇ ਦਿੰਦੀਆਂ ਹਨ ਇਹ ਕੰਪਨੀਆਂ ਸਰਕਾਰੀ ਕੰਮਾਂ ਦੇ ਠੇਕੇ ਲੈਣ ਲਈ ਸਰਕਾਰ ਦੀਆਂ ਸ਼ਰਤਾਂ ਕਾਗਜ਼ਾਂ ਵਿੱਚ ਮੰਨ ਤਾਂ ਲੈਂਦੀਆਂ ਹਨ ਪਰ ਉਨ੍ਹਾਂ ਤੇ ਖਰੀਆਂ ਨਹੀਂ ਉੱਤਰਦੀਆਂ। ਬਠਿੰਡਾ-ਚੰਡੀਗੜ੍ਹ ਚਹੁੰ ਮਾਰਗੀ ਸੜਕ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਗਈ ਸੀ। ਇਸ ਸੜਕ ਦੇ ਬਣਨ ਵੇਲੇ ਸੜਕ ਦੇ ਦੋਹਾਂ ਪਾਸਿਆਂ ਤੇ ਹਾਈ ਵੋਲਟੇਜ ਲਾਈਟਾਂ ਲਗਾਈਆਂ ਗਈਆਂ ਸਨ। ਇਹਨਾਂ ਲਾਈਟਾਂ ਨਾਲ ਹਰ ਸਮੇਂ  ਸੜਕ ਤੇ ਚਾਨਣ ਵੀ ਰਹਿੰਦਾ ਸੀ ਅਤੇ ਸੜਕ ਰਾਤ ਸਮੇਂ ਸੋਹਣੀ ਵੀ ਲੱਗਦੀ ਸੀ।

ਬੀਤੇ ਕੁਝ ਸਮੇਂ ਤੋਂ ਆਦੇਸ਼ ਯੂਨੀਵਰਸਿਟੀ ਦੇ ਨੇੜੇ ਇਹ ਲਾਈਟਾਂ ਖ਼ਰਾਬ ਹੋ ਗਈਆਂ ਹਨ ਅਤੇ ਇਹਨਾਂ ਦੀ ਮੁਰੰਮਤ ਵੱਲ ਠੇਕੇਦਾਰ ਕੰਪਨੀ ਦਾ ਕੋਈ ਧਿਆਨ ਨਹੀਂ। ਲਾਈਟਾਂ ਖ਼ਰਾਬ ਹੋਣ ਕਰਕੇ ਤੇਜ਼ ਰਫ਼ਤਾਰ ਵਾਹਨਾਂ ਦੀ ਗਤੀ ਇੱਕ ਦਮ ਘੱਟ ਹੋ ਜਾਂਦੀ ਹੈ ਕਿਉਂਕਿ ਹਨੇਰਾ ਹੋਣ ਕਰਕੇ ਹਾਦਸਾ ਹੋਣ ਦਾ ਖ਼ਤਰਾ ਰਹਿੰਦਾ ਰਹਿੰਦਾ ਹੈ। ਰਾਤ ਸਮੇਂ ਲਾਈਟਾਂ ਬੰਦ ਹੋਣ ਕਰਕੇ ਪਿਛਲੇ ਸਮੇਂ ਵਿੱਚ ਹਾਦਸੇ ਵਪਾਰ ਚੁੱਕੇ ਹਨ ਪਰ ਪ੍ਰਸ਼ਾਸਨ ਦਾ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਹੈ।