ਕੁੱਝ ਦਿਨ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੁਆਰਾ ਮੀਡਿਆ ਸਾਹਮਣੇ ਪੇਸ਼ ਕੀਤੀ ਸਮੂਹਿਕ ਜ਼ਬਰ ਜਿਨਾਹ ਪੀੜਤ ਲੜਕੀ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ l ਹਰਸਿਮਰਤ ਕੌਰ ਬਾਦਲ ਦੁਆਰਾ ਰਾਸ਼ਟਰੀ ਮਹਿਲਾ ਅਯੋਗ ਦੀ ਚੇਅਰਮੈਨ ਰੇਖਾ ਸ਼ਰਮਾ ਨੂੰ ਮਿਲ ਕੇ ਕਿਹਾ ਸੀ ਕਿ ਉਹ ਪੀੜਤ ਲੜਕੀ ਨੂੰ ਬਠਿੰਡਾ ਵਿਖੇ ਮਿਲ ਕੇ ਉਸ ਨੂੰ ਇਨਸਾਫ ਦਵਾਉਣ ਲਈ ਕਦਮ ਚੁੱਕਣ l ਰਾਸ਼ਟਰੀ ਮਹਿਲਾ ਅਯੋਗ ਦੁਆਰਾ ਬੀਤੇ ਦਿਨ ਰਾਸ਼ਟਰੀ ਮਹਿਲਾ ਅਯੋਗ ਦੀ ਮੈਂਬਰ ਸਿਆਮਲਾ ਐਸ ਕੁੰਦਰ ਅਤੇ ਕੰਚਨ ਖੱਟਰ ਨੂੰ ਪੀੜਤ ਲੜਕੀ ਨਾਲ ਗੱਲ ਕਰਨ ਲਈ ਅਤੇ ਸਾਰੇ ਮਾਮਲੇ ਦੀ ਜਾਂਚ ਕਰਨ ਲਈ ਬਠਿੰਡਾ ਭੇਜਿਆ ਗਿਆ l ਰਾਸ਼ਟਰੀ ਮਹਿਲਾ ਅਯੋਗ ਦੇ ਮੈਂਬਰਾਂ ਨੇ ਕਿਹਾ ਕਿ ਪੀੜਤ ਕੁੜੀ ਨੂੰ ਉਸ ਦੇ ਪਿਤਾ ਨੇ ਹੀ ਇਸ ਨਰਕ ਵਿੱਚ ਸੁੱਟਿਆ ਹੈl ਰਾਸ਼ਟਰੀ ਮਹਿਲਾ ਅਯੋਗ ਅਨੁਸਾਰ ਦੋ ਮਹੀਨੇ ਪਹਿਲਾ ਕੁੜੀ ਘਰੋਂ ਗਾਇਬ ਹੋ ਗਈ ਸੀ l ਪੁਲਿਸ ਨੂੰ ਇਸ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਾਈ ਗਈ ਪਰ ਪੁਲਿਸ ਵੱਲੋਂ ਕੋਈ ਖਾਸ ਕਰਵਾਈ ਨਹੀਂ ਕੀਤੀ ਗਈ l ਫਿਰ ਜਦੋ ਕੁੜੀ ਦੋ ਮਹੀਨਿਆਂ ਬਾਅਦ ਘਰ ਵਾਪਸ ਆਈ ਤਾ ਉਸ ਦੇ ਪਿਤਾ ਨੇ ਪੀੜਤ ਕੁੜੀ ਨੂੰ ਅਮਰਜੀਤ ਕੌਰ ਅਤੇ ਰਾਣੀ ਕੌਰ ਨਾ ਦੀਆ ਦੋ ਔਰਤਾਂ ਕੋਲ ਵੇਚ ਦਿੱਤਾ ਅਤੇ ਹਨ ਦੋਹਾ ਔਰਤਾਂ ਨੇ ਪੀੜਤ ਕੁੜੀ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਧੱਕ ਦਿੱਤਾ l ਸਿਆਮਲਾ ਨੇ ਦੱਸਿਆ ਕਿ ਉਨ੍ਹਾਂ ਦੋਹਾ ਔਰਤਾਂ ਨੇ ਦੋ ਮਹੀਨੇ ਪਹਿਲਾ ਪੀੜਤ ਕੁੜੀ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਭੇਜਿਆ ਜਿਥੇ ਉਸ ਨਾਲ ਸਮੂਹਿਕ ਜ਼ਬਰ ਜਿਨਾਹ ਹੋਇਆ ਹੈ l ਰਾਸ਼ਟਰੀ ਮਹਿਲਾ ਅਯੋਗ ਨੇ ਪੁਲਿਸ ਦੀ ਢਿੱਲੀ ਕਰਗੁਜ਼ਾਰੀ ਤੇ ਵੀ ਸਵਾਲ ਚੁਕਦਿਆਂ ਕਿਹਾ ਕਿ ਜੇਕਰ ਲੜਕੀ ਦੀ ਗੁੰਮਸ਼ੁਦਗੀ ਵੇਲੇ ਪੁਲਿਸ ਸਹੀ ਕਦਮ ਚੁਕਦੀ ਤਾ ਪੀੜਤ ਕੁੜੀ ਨਾਲ ਐਸੀ ਮੰਦਭਾਗੀ ਘਟਨਾ ਨਾ ਹੁੰਦੀ l