ਐਂਟੀ ਮਲੇਰੀਆ ਮਹੀਨੇ ਅਧੀਨ ਵਰਕਸ਼ਾਪ ਦਾ ਆਯੋਜਨ

Last Updated: Jun 06 2019 19:19
Reading time: 1 min, 45 secs

ਮਿਸ਼ਨ ਤੰਦਰੁਸਤ ਪੰਜਾਬ ਅਤੇ ਐਂਟੀ ਮਲੇਰੀਆ ਮਹੀਨੇ ਅਧੀਨ ਸਿਵਲ ਸਰਜਨ, ਪਠਾਨਕੋਟ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਪਠਾਨਕੋਟ ਦੀ ਐਨਕਸੀ ਵਿਖੇ ਅਰਬਨ ਆਸ਼ਾ ਵਰਕਰਾਂ ਅਤੇ ਹੈਲਥ ਇੰਸਪੈਕਟਰਾਂ ਦੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਸ਼ਰਮਾ ਵੱਲੋਂ ਦੱਸਿਆ ਗਿਆ ਕਿ Punjab Malaria Elimination Campaign ਤਹਿਤ ਜ਼ਿਲ੍ਹੇ ਨੂੰ ਸਾਲ 2020 ਤੱਕ ਮਲੇਰੀਆ ਮੁਕਤ ਕਰਨ ਦਾ ਟੀਚਾ ਮਿਥਿਆ ਹੋਇਆ ਹੈ। ਇਸ ਵਾਸਤੇ ਰੂਪ ਰੇਖਾ ਤਿਆਰ ਕੀਤੀ ਗਈ ਹੈ। ਪਹਿਲੇ ਚਰਨ ਵਿੱਚ ਜਿਹੜੇ ਜ਼ਿਲ੍ਹੇ ਚੁਣੇ ਗਏ ਹਨ ਉਨ੍ਹਾਂ ਵਿੱਚ ਜ਼ਿਲ੍ਹਾ ਪਠਾਨਕੋਟ ਦਾ ਨਾਮ ਵੀ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਐਨਾਫਲੀਜ ਮੱਛਰ ਦੀ ਪੈਦਾਵਾਰ ਨੂੰ ਰੋਕਿਆ ਜਾਵੇ, ਕਿਉਂਕਿ ਪਰਹੇਜ਼ ਇਲਾਜ ਤੋਂ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਮਲੇਰੀਆ ਬੁਖ਼ਾਰ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ।

ਇਹ ਮੱਛਰ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਹ ਮੱਛਰ ਰਾਤ ਅਤੇ ਸਵੇਰੇ ਵੇਲੇ ਕੱਟਦਾ ਹੈ। ਮਲੇਰੀਏ ਦੇ ਬੁਖ਼ਾਰ ਦੇ ਲੱਛਣ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਸ ਮੱਛਰ ਦੇ ਕੱਟਣ ਨਾਲ ਉਲਟੀਆਂ, ਸਿਰ ਦਰਦ ਹੋਣਾ, ਬੁਖ਼ਾਰ ਉਤਰਣ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਆਉਣਾ, ਸਰੀਰ ਨੂੰ ਪਸੀਨਾ ਆਉਣਾ। ਠੰਡ ਤੇ ਕਾਂਬੇ ਨਾਲ ਤੇਜ਼ ਬੁਖ਼ਾਰ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਬੁਖ਼ਾਰ ਦੌਰਾਨ ਦੱਸੇ ਗਏ ਲੱਛਣਾਂ ਵਿੱਚੋਂ ਕੋਈ ਵੀ ਨਜ਼ਰ ਆਵੇ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਜਾਂ ਹਸਪਤਾਲ ਵਿੱਚ ਭੇਜਣਾ ਚਾਹੀਦਾ ਹੈ ਕਿਉਂਕਿ ਮਲੇਰੀਏ ਦੇ ਟੈਸਟ ਅਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।

ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਸ਼ਰਮਾ ਜੀ ਨੇ ਦੱਸਿਆ ਕਿ ਮਲੇਰੀਏ ਤੋਂ ਬਚਾਅ ਲਈ ਘਰਾਂ ਦੇ ਆਲੇ-ਦੁਆਲੇ ਛੋਟੇ ਟੋਇਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ ਅਤੇ ਟੋਇਆਂ ਨੂੰ ਮਿੱਟੀ ਨਾਲ ਭਰ ਦਿਓ। ਛੱਪੜਾਂ ਵਿੱਚ ਖੜੇ ਪਾਣੀ ਤੇ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ। ਕੱਪੜੇ ਅਜਿਹੇ ਪਾਓ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਜਾਵੇ ਤਾਂ ਕਿ ਮੱਛਰ ਕੱਟ ਨਾ ਸਕਣ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਕੀਤਾ ਜਾਵੇ। ਇਸ ਤੋਂ ਇਲਾਵਾ ਪੰਜਾਬ ਮਲੇਰੀਆ ਅਲੇਮੀਨੇਸ਼ਨ ਕੰਪਨੀ ਦੀਆਂ ਗਾਈਡ ਲਾਈਨ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਵਰਕਸ਼ਾਪ ਵਿੱਚ ਡਾ. ਡੋਲੀ ਅਗਰਵਾਲ. ਡੀ.ਡੀ.ਐਚ.ਓ, ਡਾ. ਰਮੇਸ਼ ਡੋਗਰਾ, ਆਈ. ਸਰਜਨ, ਮਾਸ ਮੀਡੀਆ ਅਫਸਰ ਸ਼੍ਰੀਮਤੀ ਗੁਰਿੰਦਰ ਕੌਰ, ਸ਼੍ਰੀ ਗਣੇਸ਼, ਸੀਨੀਅਰ ਐਮ.ਐਲ.ਟੀ, ਸ਼੍ਰੀ ਰਜਿੰਦਰ ਕੁਮਾਰ (ਐਚ.ਆਈ), ਸ਼੍ਰੀ ਅਵਿਨਾਸ਼ ਸ਼ਰਮਾ, (ਐਚ.ਆਈ), ਸ਼੍ਰੀ ਦਿਲਬਾਗ ਸਿੰਘ (ਐਚ.ਆਈ), ਕੁਲਵਿੰਦਰ ਸਿੰਘ ਇੰਨਸੈਕਟ ਕਲੈਕਟਰ, ਮਿਸ ਮਨਜਿੰਦਰ ਕੌਰ, ਹੇਮੰਤ ਸ਼ਰਮਾ, ਨਰੇਸ਼ ਕੁਮਾਰ ਆਦਿ ਸ਼ਾਮਿਲ ਹੋਏ।