ਮੁਕਤਸਰ ਰੇਲਵੇ ਪੁਲ ਦੀ ਉਸਾਰੀ ਬੀਤੇ ਤਿੰਨ ਹਫਤੇ ਤੋਂ ਰੁਕੀ, 10 ਸਾਲ ਬਾਅਦ ਸ਼ੁਰੂ ਹੋਇਆ ਸੀ ਕੰਮ

Last Updated: Jun 05 2019 17:45
Reading time: 0 mins, 44 secs

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਜਲਾਲਾਬਾਦ ਰੋਡ ਤੇ ਬਣ ਰਹੇ ਰੇਲਵੇ ਪੁਲ ਦੀ ਉਸਾਰੀ ਦਾ ਕੰਮ ਬੀਤੇ ਤਿੰਨ ਹਫਤੇ ਤੋਂ ਰੁਕਿਆ ਹੋਇਆ ਹੈ l ਜਾਣਕਾਰੀ ਅਨੁਸਾਰ ਇਸ ਪੁਲ ਦਾ ਲੋਡ ਡਿਜ਼ਾਈਨ ਦੁਬਾਰਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਕਾਰਨ ਇਹ ਕੰਮ ਰੁਕਿਆ ਦੱਸਿਆ ਜਾਂਦਾ ਹੈ l ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕੇ ਪੁਲ ਤਿਆਰ ਕਰਨ ਵਾਲੀ ਨਿੱਜੀ ਕੰਪਨੀ ਨੂੰ ਹਾਲੇ ਤੱਕ ਸਰਕਾਰ ਕੋਲੋਂ ਇੱਕ ਵੀ ਪੈਸਾ ਨਹੀਂ ਮਿਲਿਆ ਹੈ l ਜਿਕਰਯੋਗ ਹੈ ਕੇ ਇਹ ਪੁਲ 2008 ਵਿੱਚ ਪ੍ਰਸ੍ਤਾਵਿਤ ਹੋਇਆ ਸੀ 2009 ਵਿੱਚ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸਦਾ ਨੀਂਹ ਪੱਥਰ ਰਖਿਆ ਸੀ l ਇਸਦੇ ਬਾਅਦ ਇਹ ਪੁਲ ਦੀ ਉਸਾਰੀ ਕਦੇ ਵੀ ਸ਼ੁਰੂ ਨਹੀਂ ਸੀ ਹੋ ਸਕੀ ਅਤੇ ਅਖੀਰ ਕਈ ਨਾਕਾਮ ਕੋਸ਼ਿਸ਼ਾਂ ਦੇ ਬਾਅਦ ਇਸੇ ਸਾਲ 21 ਜਨਵਰੀ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਇਸਦਾ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਸੀ 15 ਮਹੀਨੇ ਵਿੱਚ ਪੂਰਾ ਹੋਣ ਦਾ ਐਲਾਨ ਕੀਤਾ ਸੀ l