ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਸਰਕਾਰੀ ਸਕੂਲ ਲੜਕੇ ਵਿੱਚ ਕਰਵਾਇਆ ਗਿਆ ਸੈਮੀਨਾਰ

Last Updated: Jun 05 2019 10:43
Reading time: 1 min, 13 secs

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਬਟਾਲਾ ਵਿਖੇ ਅੱਜ ਸਮਰ ਕੈਂਪ ਦੌਰਾਨ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਸਬ ਇੰਸਪੈਕਟਰ ਮਨਜੀਤ ਸਿੰਘ ਦੀ ਅਗਵਾਈ ਵਿੱਚ ਏ.ਐੱਸ.ਆਈ. ਜਸਵਿੰਦਰ ਸਿੰਘ ਅਤੇ ਗੁਰਸ਼ਰਨ ਸਿੰਘ ਦੀ ਦੇਖ-ਰੇਖ ਵਿੱਚ ਸੈਮੀਨਾਰ ਕਰਾਇਆ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਸਟੂਡੈਂਟ ਪੁਲਿਸ ਕੈਡਿਟ ਦਾ ਮਕਸਦ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਦੌਰਾਨ ਪੁਲਿਸ ਦੀ ਸਿਖਲਾਈ ਦੇਣਾ ਹੈ ਅਤੇ ਉਨ੍ਹਾਂ ਅੰਦਰ ਸਮਾਜ ਵਿੱਚੋਂ ਕੁਰੀਤੀਆਂ ਨੂੰ ਦੂਰ ਕਰਨ ਦੀ ਭਾਵਨਾ ਭਰਨੀ ਹੈ। ਜਿਹੜੇ ਵਿਦਿਆਰਥੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ ਸਰਕਾਰ ਵੱਲੋਂ ਐਨ.ਸੀ.ਸੀ. ਦੀ ਤਰਜ਼ ’ਤੇ ਉਨ੍ਹਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। 

ਸਬ ਇੰਸਪੈਕਟਰ ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੁਹਣ ਲਈ ਪ੍ਰੇਰਿਆ ਅਤੇ ਚੰਗੇ ਗੁਣਾਂ ਨੂੰ ਧਾਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਸਮਰ ਕੈਂਪ ਦੇ ਦੌਰਾਨ ਅੱਜ ਬੱਡੀ ਗਰੁੱਪ ਦੇ ਤਹਿਤ ਨਸ਼ੇ ਵਿਰੁੱਧ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਬੱਡੀ ਗਰੁੱਪ ਇੰਚਾਰਜ ਸੰਦੀਪ ਸਲਹੋਤਰਾ ਅਤੇ ਡਰਾਇੰਗ ਅਧਿਆਪਕਾ ਪ੍ਰਲਾਦ ਗਿੱਲ ਦੀ ਨਿਗਰਾਨੀ ਹੇਠ ਹੋਏ ਚਾਰਟ ਮੇਕਿੰਗ ਮੁਕਾਬਲਿਆਂ ਵਿੱਚ 6ਵੀਂ ਜਮਾਤ ਦਾ ਵਿਦਿਆਰਥੀ ਮਾਨਵ ਸ਼ਰਮਾਂ ਨੇ ਪਹਿਲੇ ਸਥਾਨ, ਗੌਤਮ 6ਵੀਂ ਜਮਾਤ ਅਤੇ ਬੌਬੀ 7ਵੀਂ ਜਮਾਤ ਨੇ ਦੂਜਾ ਸਥਾਨ ਅਤੇ 7ਵੀਂ ਜਮਾਤ ਦੇ ਵਿਦਿਆਰਥੀ ਅੰਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਵਾਈਸ ਪ੍ਰਿੰਸੀਪਲ ਨੀਤੂ ਯਾਦਵ, ਰਜੇਸ਼ ਸੋਨੀ ਅਤੇ ਸੁਸਮਾ ਸ਼ਰਮਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਇਸ ਮੌਕੇ ਲੈਕਚਰਾਰ ਮੋਨਿਕਾ, ਪ੍ਰਦੀਪ ਕੌਰ, ਅੱਚਲਾ ਮਹਾਜਨ, ਰਮਾ ਸ਼ਰਮਾਂ, ਭਾਰਤੀ ਦੱਤਾ, ਮਨਜੀਤ ਸਿੰਘ, ਪਰਮਜੀਤ ਕੌਰ, ਸਵਿਤਾ ਕੁਮਾਰੀ, ਤਜਿੰਦਰ ਕੌਰ, ਲੇਡੀ ਕਾਂਸਟੇੇਬਲ ਰਜਿੰਦਰ ਕੌਰ, ਪ੍ਰਦੀਪ ਕੌਰ ਅਤੇ ਪਰਮਿੰਦਰ ਹਾਜ਼ਰ ਸਨ।