ਗਰਮੀ ਦੇ ਮੌਸਮ 'ਚ ਠੰਡੀ ਆਈਸ ਕਰੀਮ ਦੇ ਸਿਹਤ ਵਿਭਾਗ ਨੇ ਭਰੇ ਸੈਂਪਲ !!!

Last Updated: Jun 04 2019 17:44
Reading time: 0 mins, 48 secs

ਪੰਜਾਬ ਵਿੱਚ ਇਸ ਵੇਲੇ ਗਰਮੀ ਦਾ ਕਹਿਰ ਜਾਰੀ ਹੈ ਅਤੇ ਕਈ ਜਗ੍ਹਾਵਾਂ 'ਤੇ ਗਰਮੀ ਕਾਰਨ ਬੰਦਿਆਂ ਦੇ ਮਰਨ ਦੀਆਂ ਵੀ ਖ਼ਬਰਾਂ ਮਿਲ ਰਹੀਆਂ ਹਨ। ਗਰਮੀ ਦੇ ਵਿੱਚ ਲੋਕ ਜਿੱਥੇ ਠੰਡੀਆਂ ਚੀਜ਼ਾਂ ਦਾ ਸੇਵਨ ਕਰ ਰਹੇ ਹਨ, ਉੱਥੇ ਹੀ ਗਰਮੀ ਦੇ ਮੌਸਮ ਦਾ ਮਿਲਾਵਟਖੋਰ ਫਾਇਦਾ ਚੁੱਕ ਰਹੇ ਹਨ। ਮਿਲਾਵਟਖੋਰਾਂ ਦੇ ਵੱਲੋਂ ਗਰਮੀ ਦੇ ਵਿੱਚ ਲੋਕਾਂ ਨੂੰ ਠੰਡੀਆਂ ਚੀਜ਼ਾਂ ਪਰੋਸਣ ਦੇ ਨਾਂਅ 'ਤੇ ਮਿਲਾਵਟ ਵਾਲੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ ਹਨ, ਜਿਸ 'ਤੇ ਕਾਰਵਾਈ ਕਰਦਿਆਂ ਹੋਇਆਂ ਸਿਹਤ ਵਿਭਾਗ ਵੱਲੋਂ ਵੀ ਸਖ਼ਤੀ ਵਰਤੀ ਜਾ ਰਹੀ ਹੈ।

ਫਿਰੋਜ਼ਪੁਰ ਕੈਂਟ ਵਿਖੇ ਅੱਜ ਸਿਹਤ ਵਿਭਾਗ ਦੇ ਫੂਡ ਸੇਫਟੀ ਅਫਸਰ ਮਨਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਆਈਸ ਕਰੀਮ ਦੇ ਸੈਂਪਲ ਭਰੇ ਗਏ। ਦੱਸ ਦਈਏ ਕਿ ਸਿਹਤ ਵਿਭਾਗ ਨੂੰ ਇਸ ਸਬੰਧੀ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਕੈਂਟ ਇਲਾਕੇ ਵਿੱਚ ਖੁੱਲ੍ਹੇਆਮ ਗਰਮੀ ਦੇ ਮੌਸਮ ਦਾ ਫਾਇਦਾ ਚੁੱਕਦੇ ਹੋਏ ਕੁਝ ਮਿਲਾਵਟਖੋਰਾਂ ਦੇ ਵੱਲੋਂ ਮਿਲਾਵਟੀ ਆਈਸ ਕਰੀਮ ਲੋਕਾਂ ਨੂੰ ਵੇਚੀ ਜਾ ਰਹੀ ਹੈ। ਫੂਡ ਸੇਫਟੀ ਅਫਸਰ ਮਨਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਦਿਆਂ ਅੱਜ ਆਈਸ ਕਰੀਮ ਦੇ ਸੈਂਪਲ ਭਰੇ ਗਏ।