ਨਗਰ ਕੌਂਸਲ ਬਟਾਲਾ ਨੇ ਲੋਕਾਂ ਨੂੰ ਸਫ਼ਾਈ ਮੁਹਿੰਮ ਵਿੱਚ ਸਾਥ ਦੇਣ ਦੀ ਕੀਤੀ ਅਪੀਲ

Last Updated: Jun 03 2019 16:10
Reading time: 1 min, 19 secs

ਮਿਸ਼ਨ ਤੰਦਰੁਸਤ ਪੰਜਾਬ ਅਤੇ ਵਿਸ਼ਵ ਵਾਤਾਵਰਨ ਦਿਵਸ ਤਹਿਤ ਨਗਰ ਕੌਂਸਲ ਬਟਾਲਾ ਵੱਲੋਂ ਸ਼ਹਿਰ ਵਿੱਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਸਫ਼ਾਈ ਅਭਿਆਨ ਤਹਿਤ ਜਿੱਥੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਉੱਥੇ ਲੋਕਾਂ ਨੂੰ ਵੀ ਸਫ਼ਾਈ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਦੇ ਈ.ਓ ਅਮਰਿੰਦਰ ਸਿੰਘ, ਨਿਰਮਲ ਸਿੰਘ ਦਫ਼ਤਰ ਸੁਪਰਡੰਟ, ਹਰਿੰਦਰਪਾਲ ਸਿੰਘ ਸੈਨੇਟਰੀ ਇੰਸਪੈਕਟਰ, ਪਰਮਜੀਤ ਸਿੰਘ ਸੈਨੇਟਰੀ ਇੰਸਪੈਕਟਰ, ਅਵਤਾਰ ਸਿੰਘ ਇੰਸਪੈਕਟਰ ਅਤੇ ਸ਼ਹਿਰ ਦੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਹਰਬਖ਼ਸ਼ ਸਿੰਘ ਪੋਸਟ ਵਾਰਡਨ ਸਿਵਲ ਡਿਫੈਂਸ, ਜਤਿੰਦਰ ਕੱਦ (ਸਹਾਰਾ ਕਲੱਬ), ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਸਟੇਟ ਅਵਾਰਡੀ ਪ੍ਰੋ ਪ੍ਰੇਮ ਸਿੰਘ, ਮਦਨ (ਪ੍ਰਦੂਸ਼ਣ ਕੰਟਰੋਲ ਬੋਰਡ) ਦੇ ਸਹਿਯੋਗ ਨਾਲ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ। 

ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਪੂਰਾ ਸਹਿਯੋਗ ਕਰਨ ਤੇ ਗਿਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕੂੜੇਦਾਨ ਵਿੱਚ ਰੱਖਣ। ਉਨ੍ਹਾਂ ਕਿਹਾ ਕਿ ਕੂੜਾ ਸਿਰਫ਼ ਨਿਰਧਾਰਿਤ ਥਾਵਾਂ ਉੱਪਰ ਹੀ ਸੁੱਟਿਆ ਜਾਵੇ ਅਤੇ ਇੱਕ ਵਾਰ ਸਕੈਂਡਰੀ ਪੁਆਇੰਟ ਤੋਂ ਕੂੜਾ ਚੁੱਕ ਲਏ ਜਾਣ ਤੋਂ ਬਾਅਦ ਕੇਵਲ ਰਾਤ ਸਮੇਂ ਹੀ ਦੁਬਾਰਾ ਉੱਥੇ ਕੂੜਾ ਸੁੱਟਿਆ ਜਾਵੇ। ਈ.ਓ. ਅਮਰਿੰਦਰ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਸ਼ਹਿਰ ਦੀ ਸਫ਼ਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਮਾਮਲੇ ਵਿੱਚ ਕੋਈ ਕੁਤਾਹੀ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਉਹ ਸ਼ਹਿਰ ਵਾਸੀਆਂ ਦਾ ਸਹਿਯੋਗ ਵੀ ਮੰਗਦੇ ਹਨ।

ਇਸ ਅਭਿਆਨ ਵਿੱਚ ਰਵਿੰਦਰ ਕੁਮਾਰ ਫਾਇਰ ਅਫਸਰ, ਅਮਨਦੀਪ, ਰੋਹਿਤ ਉੱਪਲ ਰਿਕਾਰਡਕੀਪਰ, ਸੀ.ਐਫ ਅਜੈ ਕੁਮਾਰ, ਅਮਨ, ਅਭੀ, ਰਮਨ, ਮੰਗਾ ਭੰਡਾਰੀ ਸੁਪਰਵਾਈਜ਼ਰ, ਅਜੈ, ਵਿੱਕੀ, ਅਰੁਣ, ਪਰਵੇਸ਼, ਕਮਲੇਸ਼, ਰਾਜ, ਸੋਨੂੰ, ਸ਼ੇਖਰ, ਸਾਜਨ ਅਤੇ ਮੰਗਲ ਸਿੰਘ, ਪਰਮਜੀਤ ਸਿੰਘ, ਹਰਜੀਤ ਸਿੰਘ, ਸ਼ਰਨਜੀਤ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ ਸਿਵਲ ਡਿਫੈਂਸ ਦੇ ਵਲੰਟੀਅਰਜ਼ ਨੇ ਵੀ ਹਿੱਸਾ ਲਿਆ।