Loading the player...

ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੀ ਅੰਗਰੇਜ਼ੀ 'ਸੋਸ਼ਲ ਮੀਡੀਆ' 'ਤੇ ਬਣੀ ਚਰਚਾ ਦਾ ਵਿਸ਼ਾ

Last Updated: Jun 03 2019 12:10
Reading time: 0 mins, 52 secs

ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਪਿੰਡ ਬਾਦਲ ਦੇ ਨਜ਼ਦੀਕ ਬੀਤੀ ਰਾਤ ਵਾਪਰੇ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਵਾਲੇ ਰਾਹਗੀਰਾਂ ਦੀ ਫੇਸਬੁੱਕ 'ਤੇ ਲਾਈਵ ਹੋ ਕੇ ਕੀਤੀ ਗਈ ਮਦਦ ਓਨੀ ਚਰਚਾ ਦਾ ਵਿਸ਼ਾ ਨਹੀਂ ਬਣੀ, ਜਿੰਨੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਸਥਾਨਕ ਡਿਪਟੀ ਕਮਿਸ਼ਨਰ ਨਾਲ ਫੋਨ 'ਤੇ ਅੰਗਰੇਜ਼ੀ ਵਿੱਚ ਕੀਤੀ ਗਈ ਗੱਲਬਾਤ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਪਿੰਡ ਬਾਦਲ ਦੇ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਰਾਹਗੀਰਾਂ ਨੂੰ ਵੇਖ ਕੇ ਉੱਥੋਂ ਲੰਘ ਰਿਹਾ ਬੀਬਾ ਹਰਸਿਮਰਤ ਕੌਰ ਦਾ ਕਾਫਲਾ ਰੁਕ ਗਿਆ ਅਤੇ ਬੀਬਾ ਜੀ ਨੇ ਤੁਰੰਤ ਆਪਣੀ ਫੇਸਬੁੱਕ 'ਤੇ ਲਾਈਵ ਹੋ ਕੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣੀ ਸ਼ੁਰੂ ਕਰ ਦਿੱਤੀ। ਇਸ ਤੋਂ ਉਪਰੰਤ ਬੀਬਾ ਜੀ ਨੇ ਸਥਾਨਕ ਡਿਪਟੀ ਕਮਿਸ਼ਨਰ ਨੂੰ ਫੋਨ ਲਗਾ ਦਿੱਤਾ ਅਤੇ ਸੜਕ ਹਾਦਸੇ ਦਾ ਕਾਰਨ ਬਣੇ ਟੋਏ ਬਾਰੇ ਗੱਲ ਕਰਦਿਆਂ ਕਹਿਣ ਲੱਗੇ ਕਿ ਇੱਥੇ ਮਾਲਵਾ ਮੈਰਿਜ ਪੈਲਸ ਦੇ ਕੋਲ 'ਦੇਅਰ ਇਜ਼ ਏ ਬਿੱਗ ਟੋਆ ਇੰਨ ਦਾ ਸੜਕ'। ਇੱਕ ਉੱਚ ਸਿੱਖਿਆ ਪ੍ਰਾਪਤ ਮੈਂਬਰ ਪਾਰਲੀਮੈਂਟ ਵੱਲੋਂ ਬੋਲੀ ਗਈ ਇਹ ਅੰਗਰੇਜ਼ੀ 'ਟਿਕ-ਟਾਕ' ਅਤੇ ਵੱਟਸਐਪ 'ਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ।