ਦਿਵਿਆਂਗ ਲੋਕਾਂ ਨੂੰ ਪ੍ਰਸ਼ਾਸਨ ਨੇ ਵੰਡੀਆਂ ਸਮਾਰਟ ਕੇਨ, ਸਮਾਰਟ ਫ਼ੋਨ, ਮੋਟਰਾਈਜ਼ਡ ਟ੍ਰਾਈਸਾਈਕਲ ਸਮੇਤ ਕਈ ਉਪਕਰਨ

Last Updated: May 31 2019 17:47
Reading time: 1 min, 27 secs

ਫ਼ਿਰੋਜ਼ਪੁਰ ਜ਼ਿਲ੍ਹੇ ਦੇ 245 ਵਿਦਿਆਂਗਾ ਨੂੰ ਰਾਹਤ ਸਮਗਰੀ ਵੰਡ ਕੈਂਪ ਦੌਰਾਨ ਸਮਾਰਟ ਕੇਨ, ਸਮਾਰਟ ਫ਼ੋਨ, ਮੋਟਰਾਈਜ਼ਡ ਟ੍ਰਾਈਸਾਈਕਲ ਸਮੇਤ 224 ਉਪਕਰਨ ਵੰਡੇ ਗਏ। ਕੈਂਪ ਦਾ ਉਦਘਾਟਨ ਫ਼ਿਰੋਜ਼ਪੁਰ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਚੰਦਰ ਗੈਂਦ ਨੇ ਸੰਯੁਕਤ ਰੂਪ ਵਿੱਚ ਕੀਤਾ। ਕੈਂਪ ਵਿੱਚ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਸੀ. ਐਸ. ਆਰ. ਫੰਡਜ਼ ਦੇ ਤਹਿਤ 39.96 ਲੱਖ ਰੁਪਏ ਦੇ ਉਪਕਰਨ ਮੁਹੱਈਆ ਕਰਵਾਏ ਗਏ। ਉਨ੍ਹਾਂ ਨੇ ਰਾਹਤ ਕੈਂਪ ਵਿੱਚ ਲਾਭ ਲੈਣ ਆਏ ਦਿਵਿਆਂਗਾ ਨੂੰ ਕਿਹਾ ਕਿ ਉਹ ਸਾਡੇ ਪਰਿਵਾਰ ਦੇ ਮੈਂਬਰਾਂ ਵਾਂਗ ਹਨ ਅਤੇ ਇਨ੍ਹਾਂ ਜ਼ਰੂਰਤਮੰਦਾਂ ਲਈ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ।

ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਫ਼ਿਰੋਜ਼ਪੁਰ ਲਈ ਵੱਧ ਤੋਂ ਵੱਧ ਫ਼ੰਡ ਆ ਰਹੇ ਹਨ, ਜਿਸ ਨਾਲ ਸਕੂਲਾਂ ਵਿੱਚ ਆਰ.ਓ. ਸਿਸਟਮ ਲਗਾਉਣ, ਸੈਨੇਟਰੀ ਨੈਪਕਿਨ ਵਾਲੀਆਂ ਮਸ਼ੀਨਾਂ ਲਗਾਉਣ, ਨਵੇਂ ਆਂਗਣਵਾੜੀ ਸੈਂਟਰ ਬਣਾਉਣ ਸਮੇਤ ਹੋਰ ਕਈ ਕੰਮਾਂ 'ਤੇ ਖਰਚਾ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਉਹ ਜਲਦ ਹੀ ਨਸ਼ੇ ਦੇ ਖ਼ਿਲਾਫ਼ ਮੁਹਿੰਮ ਨੂੰ ਤੇਜ਼ ਕਰਨ ਜਾ ਰਹੇ ਹਨ। ਜਿਸ ਤਹਿਤ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲ ਕੇ ਨਸ਼ੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨਗੇ। ਇਸ ਮੌਕੇ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਦੇ ਏ.ਜੀ.ਐਮ. ਨਾਮਦਿਓ ਕਦਮ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਇਸ ਤਰ੍ਹਾਂ ਦੇ 10 ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਫ਼ਿਰੋਜ਼ਪੁਰ ਲੱਗਣ ਵਾਲਾ ਇਹ ਤੀਜਾ ਕੈਂਪ ਹੈ। 

ਇਸੇ ਤਰ੍ਹਾਂ ਦੇ 7 ਕੈਂਪ ਹੋਰਨਾਂ ਰਾਜਾਂ ਵਿੱਚ ਵੀ ਲਗਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਉਹ ਦੁਬਾਰਾ ਫਿਰ ਫ਼ਿਰੋਜ਼ਪੁਰ ਵਿੱਚ ਇਸ ਤਰ੍ਹਾਂ ਦਾ ਮੈਗਾ ਕੈਂਪ ਲਗਾਉਣ ਦਾ ਯਤਨ ਕਰਨਗੇ। ਕੈਂਪ ਵਿੱਚ ਜ਼ਰੂਰਤਮੰਦ ਦਿਵਿਆਂਗਾਂ ਨੂੰ 23 ਮੋਟਰਾਈਜ਼ਡ ਟ੍ਰਾਈਸਾਈਕਲ, 1 ਚਾਈਲਡ ਟ੍ਰਾਈਸਾਈਕਲ, 54 ਟ੍ਰਾਈਸਾਈਕਲ ਅਡਲਟ, 4 ਵੀਅਲ ਚੇਅਰ ਚਾਈਲਡ, 26 ਵੀਲ ਚੇਅਰ ਅਡਲਟ, 3 ਸੀ.ਪੀ. ਵੀਅਲ ਚੇਅਰ, 5 ਐਮ.ਐਸ.ਆਈ.ਈ.ਡੀ. ਕਿੱਟਾਂ, 112 ਬੀ.ਟੀ.ਈ., 112 ਬੈਟਰੀ, 16 ਵਾਕਿੰਗ ਸਟਿੱਕ, 4 ਐਲਬੋ ਕਰਚ ਲਾਰਜ਼, 10 ਮੀਡੀਅਮ ਕਰਚ, 26 ਲਾਰਜ਼ ਕਰੱਚ, 6 ਰੋਲੇਟਰ, 46 ਸਮਾਰਟ ਕੇਨ, 37 ਸਮਾਰਟ ਫ਼ੋਨ, 7 ਡੇਜ਼ੀ ਪਲੇਅਰ, 44 ਕੇਲੀਪਰਸਜ਼ ਦੀ ਵੰਡ ਕੀਤੀ ਗਈ।