ਡੇਂਗੂ ਦੀ ਬਿਮਾਰੀ ਬਾਰੇ ਸਿਹਤ ਵਿਭਾਗ ਨੇ ਕੀਤਾ ਜਾਗਰੂਕ !!!

Last Updated: May 28 2019 14:38
Reading time: 0 mins, 28 secs

ਡੇਂਗੂ ਦੀ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਲੁਧਿਆਣਾ ਵੱਲੋਂ ਬਣਾਈਆਂ ਟੀਮਾਂ ਨੇ ਲੁਧਿਆਣਾ ਦੇ ਵੱਖ-ਵੱਖ ਮੁਹੱਲਿਆਂ ਵਿੱਚ ਡੇਂਗੂ ਦੇ ਲਾਰਵੇ ਦੀ ਜਾਂਚ ਅਤੇ ਲੋਕਾਂ ਨੂੰ ਇਸ ਬਿਮਾਰੀ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਗਰੂਕ ਕਰਨਾ ਆਰੰਭ ਕਰ ਦਿੱਤਾ ਹੈ। ਇਸ ਮੌਕੇ 'ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਇਸ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ। ਟੀਮ ਵੱਲੋਂ ਕਈ ਘਰਾਂ ਵਿੱਚ ਪਏ ਕੂਲਰਾਂ ਅਤੇ ਫ਼ਰਿਜਾਂ ਦੀਆਂ ਟਰੇਆਂ ਵਿੱਚੋਂ ਲਾਰਵਾ ਪਾਇਆ ਗਿਆ। ਜਿਸ ਨੂੰ ਦਵਾਈਆਂ ਦਾ ਸਪਰੇਅ ਕਰਕੇ ਨਸ਼ਟ ਕੀਤਾ ਗਿਆ।