ਸਾਬਕਾ ਫੌਜੀ ਦਾ ਕਤਲ ਕਰਨ ਵਾਲੇ ਨੂੰ ਉਮਰ ਕੈਦ !!!

Last Updated: May 25 2019 19:21
Reading time: 0 mins, 55 secs

ਫਿਰੋਜ਼ਪੁਰ ਕੈਂਟ ਵਿਖੇ 9/10 ਜਨਵਰੀ 2018 ਦੀ ਰਾਤ ਨੂੰ ਇੱਕ ਸਾਬਕਾ ਫੌਜੀ ਦਾ ਕਤਲ ਕਰਨ ਤੋਂ ਬਾਅਦ ਕਾਤਲ ਫ਼ਰਾਰ ਹੋ ਗਿਆ ਸੀ। ਉਕਤ ਮਾਮਲੇ ਸਬੰਧੀ ਸਾਬਕਾ ਫੌਜੀ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਫ਼ਿਰੋਜ਼ਪੁਰ ਕੈਂਟ ਥਾਣਾ ਦੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਸੀ। ਦੱਸ ਦਈਏ ਕਿ ਪੁਲਿਸ ਦੇ ਵੱਲੋਂ ਕੁਝ ਹੀ ਦਿਨਾਂ ਬਾਅਦ ਇੱਕ ਰੋਬਰਟ ਉਰਫ਼ ਜੋਨੀ ਵਾਸੀ ਸੰਤ ਲਾਲ ਰੋਡ ਫ਼ਿਰੋਜ਼ਪੁਰ ਕੈਂਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਜੋਨੀ ਨੇ ਮੰਨਿਆ ਸੀ ਕਿ ਉਸ ਨੇ ਹੀ ਸਾਬਕਾ ਫੌਜੀ ਅਮਰ ਸਿੰਘ ਦਾ ਕਤਲ ਕੀਤਾ ਹੈ ਅਤੇ ਉਕਤ ਜੋਨੀ ਮੰਨਿਆ ਸੀ ਕਿ ਉਹ ਚੋਰੀ ਦੀ ਮਨਸ਼ਾ ਤਹਿਤ ਫੌਜੀ ਦੇ ਘਰ ਦਾਖਲ ਹੋਇਆ ਸੀ, ਜਿਸ ਦੌਰਾਨ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਾ ਹੋ ਸਕਿਆ ਅਤੇ ਉਸ ਨੇ ਫੌਜੀ ਦਾ ਤੇਜ਼ਧਾਰ ਹਥਿਆਰ ਮਾਰ ਕੇ ਕਤਲ ਕਰ ਦਿੱਤਾ ਸੀ। ਫ਼ਿਰੋਜ਼ਪੁਰ ਕੈਂਟ ਪੁਲਿਸ ਦੇ ਵੱਲੋਂ ਉਕਤ ਕਾਤਲ ਦੇ ਵਿਰੁੱਧ ਮਾਨਯੋਗ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਐਡੀਸ਼ਨਲ ਸੈਸ਼ਨ ਜੱਜ ਗੁਰਮੋਹਨ ਸਿੰਘ ਦੀ ਅਦਾਲਤ ਦੇ ਵੱਲੋਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਜੋਨੀ ਨੂੰ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ।