ਚੋਣ ਕਮਿਸ਼ਨ ਦਾ ਦਾਅਵਾ EVM ਅਤੇ VVPAT ਦੀਆ ਪਰਚੀਆਂ ਦੇ ਮਿਲਣ 'ਚ ਨਹੀਂ ਨਿਕਲੀ ਇੱਕ ਵੀ ਗ਼ਲਤੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 25 2019 17:23
Reading time: 0 mins, 33 secs

ਲੋਕਸਭਾ ਚੋਣਾਂ ਹੋ ਗਈਆਂ ਹਨ l ਚੋਣਾਂ ਤੋਂ ਪਹਿਲਾ ਅਤੇ ਚੋਣ ਦੇ ਨਤੀਜੇ ਆਉਣ ਤੋਂ ਪਹਿਲਾ ਸਿਆਸੀ ਪਾਰਟੀਆਂ ਦੇ ਨੁਮਾਦਿਆ ਨੇ ਕਾਫੀ EVM ਤੇ ਕਾਫੀ ਹੋ ਹੱਲਾ ਕੀਤਾ l ਵਿਰੋਧੀ ਪਾਰਟੀਆਂ ਵੱਲੋਂ EVM ਅਤੇ VVPAT ਮਸ਼ੀਨਾਂ ਦੀ ਭਰੋਸੇਯੋਗਤਾ ਤੇ ਸਵਾਲ ਚੁੱਕਣ ਮਗਰੋਂ ਸੁਪ੍ਰੀਮ ਕੋਰਟ ਨੇ ਪ੍ਰਤੀ ਵਿਧਾਨ ਸਭਾ ਹਲਕਾ ਵਿੱਚ ਇੱਕ VVPAT ਦੀ ਬਜਾਏ 5 ਪੋਲਿੰਗ ਸਟੇਸ਼ਨਾਂ ਤੇ VVPAT ਦੀ ਗਿਣਤੀ ਕਰਨ ਦੇ ਹੁਕਮ ਦਿੱਤੇ ਸਨ l ਮੀਡੀਆ ਰਿਪੋਰਟ ਮੁਤਾਬਿਕ ਚੋਣ ਕਮਿਸ਼ਨ ਨੇ ਅੰਕੜੇ ਜਾਰੀ ਕਰਕੇ ਕਿਹਾ ਹੈ ਕਿ 20 ,625 VVPAT ਵਿੱਚੋਂ ਇੱਕ ਵੀ ਮਿਲਾਨ ਗ਼ਲਤ ਸਾਬਿਤ ਨਾ ਹੋ ਸਕਿਆ l ਆਮ ਚੋਣਾਂ ਵਿੱਚ ਚੋਣ ਕਮਿਸ਼ਨ ਵੱਲੋਂ 22.3 ਲੱਖ ਬੈਲੇਟ ਯੁਨਿਟ, 16.3 ਲੱਖ ਕੰਟਰੋਲ ਯੁਨਿਟ ਅਤੇ 17.3 ਲੱਖ VVPAT ਦਾ ਇਸਤਮਾਲ ਕੀਤਾ ਗਿਆ l