ਸੰਜੀਵਨੀ ਹੈਲਥ ਸੈਂਟਰ ਬਟਾਲਾ ਵੱਲੋਂ ਯੋਗਾ ਦੀਆਂ ਰੈਗੂਲਰ ਕਲਾਸਾਂ ਦੀ ਸ਼ੁਰੂਆਤ

Last Updated: May 24 2019 19:04
Reading time: 0 mins, 48 secs

ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਅਹਿਮ ਯੋਗਦਾਨ ਪਾਉਂਦੇ ਹੋਏ ਅੱਜ 'ਸੰਜੀਵਨੀ ਹੈਲਥ ਸੈਂਟਰ ਬਟਾਲਾ' ਵੱਲੋਂ ਸਥਾਨਕ ਲੋਕਾਂ ਨੂੰ ਯੋਗਾ ਦੀ ਸਿਖਲਾਈ ਦੇਣ ਅਤੇ ਅਜੋਕੀ ਪੀੜ੍ਹੀ ਨੂੰ ਯੋਗਾ ਵੱਲ ਉਤਸ਼ਾਹਿਤ ਕਰਨ ਲਈ ਸਥਾਨਕ 'ਦੇਸ ਰਾਜ ਹੈਰੀਟੇਜ ਸਕੂਲ' ਵਿਖੇ ਰੈਗੂਲਰ ਯੋਗਾ ਕਲਾਸ ਦੀ ਸ਼ੁਰੂਆਤ ਕੀਤੀ ਗਈ। ਇਸ ਯੋਗਾ ਸਿਖਲਾਈ ਕਲਾਸ ਵਿੱਚ ਵੱਖ-ਵੱਖ ਬਿਮਾਰੀਆਂ ਦਾ ਮੁਕਾਬਲਾ ਕਰਨ ਵਾਲੀਆਂ ਅਨੇਕਾਂ ਯੋਗਾ ਕਿਰਿਆਵਾਂ ਅਤੇ ਮੁਦਰਾਵਾਂ ਤੋਂ ਇਲਾਵਾ ਨਰੋਈ ਸਿਹਤ ਨੂੰ ਕਾਇਮ ਰੱਖਣ ਲਈ ਨਿਯਮਿਤ ਯੋਗ ਆਸਣ ਵੀ ਕਰਵਾਏ ਜਾਂਦੇ ਹਨ।

ਇਸ ਯੋਗਾ ਕਲਾਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਯੋਗਾ ਕਲਾਸ ਹਰ ਰੋਜ਼ ਸ਼ਾਮ 5:30 ਵਜੇ ਸ਼ੁਰੂ ਹੋਇਆ ਕਰੇਗੀ, ਜਿਸ ਵਿੱਚ ਯੋਗਾ ਸਿਖਲਾਈ ਲੈਣ ਲਈ ਸਭ ਨੂੰ ਖੁੱਲ੍ਹਾ ਸੱਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਤਣਾਅ ਭਰੇ ਯੁੱਗ ਵਿੱਚ ਆਪਣੇ ਸਵਾਸਥ ਨੂੰ ਕਾਇਮ ਰੱਖਣ ਲਈ ਹਰੇਕ ਵਿਅਕਤੀ ਨੂੰ ਯੋਗਾ ਨਾਲ ਜੁੜਨਾ ਚਾਹੀਦਾ ਹੈ, ਤਾਂ ਜੋ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਪ੍ਰਿੰਸੀਪਲ ਹਰਪ੍ਰੀਤ ਕੌਰ ਤੋਂ ਇਲਾਵਾ ਜਯੋਤੀ, ਪ੍ਰੀਤੀ, ਦੀਪਤੀ, ਮਮਤਾ, ਰਜਵੰਤ, ਨੀਲਮ, ਦੀਕਸ਼ਾ, ਸਿਮਰ, ਮਨਪ੍ਰੀਤ ਅਤੇ ਗੁਨੀਤ ਆਦਿ ਵੀ ਹਾਜ਼ਰ ਸਨ।