ਪੈਰਾ ਮੈਡੀਕਲ ਸਟਾਫ ਦੀ ਸਿਹਤ ਵਿਭਾਗ ਵੱਲੋਂ ਸਮੀਖਿਆ ਮੀਟਿੰਗ.!!

Last Updated: May 24 2019 14:31
Reading time: 0 mins, 38 secs

ਪੈਰਾ ਮੈਡੀਕਲ ਸਟਾਫ ਦੀ ਸਮੀਖਿਆ ਮੀਟਿੰਗ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਲੁਧਿਆਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਲ੍ਹਾ ਪਰਿਵਾਰ ਭਲਾਈ ਅਫਸਰ ਦੀ ਦੇਖ-ਰੇਖ ਵਿੱਚ ਕਰਵਾਈ ਇਸ ਮੀਟਿੰਗ ਦੌਰਾਨ ਐਲ.ਅੇਚ.ਵੀਜ਼ ਅਤੇ ਏ.ਐਨ.ਐਮਜ਼ ਦੁਆਰਾ ਗਰਭਵਤੀ ਔਰਤਾਂ, ਨਵ-ਜਨਮੇ ਬੱਚਿਆਂ ਤੇ ਮਾਵਾਂ ਦੀ ਸਿਹਤ ਸੰਭਾਲ ਲਈ ਕੀਤੇ ਜਾ ਰਹੇ ਕੰਮ ਦੀ ਸਮੀਖਿਆ ਕੀਤੀ ਗਈ। ਸਿਵਲ ਸਰਜਨ ਲੁਧਿਆਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਮਾਂ-ਬੱਚੇ ਦੀ ਸਿਹਤ ਸੰਭਾਲ ਸਬੰਧੀ ਸਿਹਤ ਸੇਵਾਂਵਾਂ ਪ੍ਰਦਾਨ ਕਰਨ ਵਿੱਚ  ਆਪਣੀ ਜ਼ਿਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਲੋੜ ਹੈ। ਉਨ੍ਹਾਂ ਐਲ.ਐਚ.ਵੀਜ਼ ਅਤੇ ਏ.ਅੇਨ.ਅੇਮਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਗਰਭਵਤੀ ਅਵਸਥਾ ਵਿੱਚ  ਔਰਤ ਨੂੰ ਸਿਹਤਮੰਦ ਜੀਵਣ ਸ਼ੇਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ ਤੇ ਸਮੇਂ-ਸਮੇਂ 'ਤੇ ਉਸ ਦੀ ਸਿਹਤ ਸਬੰਧੀ ਮੁਕੰਮਲ ਜਾਣਕਾਰੀ ਰੱਖੀ ਜਾਵੇ। ਜਣੇਪੇ ਦੌਰਾਨ ਕੋਈ ਕਠਿਨਾਈ ਨਾ ਆਵੇ, ਇਸ ਲਈ ਉਸ ਨੂੰ ਵਧੇਰੇ ਸਿਹਤ ਸਿੱਖਿਆ ਦਿੱਤੀ ਜਾਵੇ।