ਸਿਰਫ਼ ਬਾਜਵਾ ਅਤੇ ਰੰਧਾਵਾ ਦੇ ਹਲਕੇ ਵਿੱਚੋਂ ਹੀ ਜਿੱਤ ਸਕੇ ਜਾਖੜ

Last Updated: May 23 2019 17:25
Reading time: 0 mins, 48 secs

ਗੁਰਦਾਸਪੁਰ ਲੋਕ-ਸਭਾ ਸੀਟ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਆਪਣੀ ਵਿਰੋਧੀ ਭਾਜਪਾ ਦੇ ਉਮੀਦਵਾਰ ਨਾਲ ਜ਼ਬਰਦਸਤ ਟੱਕਰ ਲੈਣੀ ਪਈ ਸੀ ਜਿਸ ਦੇ ਚਲਦਿਆਂ ਭਾਵੇਂ ਕਿ ਜਾਖੜ ਨੇ ਖ਼ੂਬ ਮਿਹਨਤ ਵੀ ਕੀਤੀ ਸੀ ਪਰ ਫੇਰ ਉਹ ਜਿੱਤ ਦਰਜ ਕਰਵਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਲੋਕ-ਸਭਾ ਹਲਕਾ ਗੁਰਦਾਸਪੁਰ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਹਨ ਜਿਨ੍ਹਾਂ ਵਿੱਚੋਂ 7 ਵਿਧਾਨ ਸਭਾ ਹਲਕਿਆਂ ਵਿੱਚ ਸੁਨੀਲ ਜਾਖੜ ਨੂੰ ਹਾਰ ਮਿਲੀ ਹੈ ਤੇ ਕੇਵਲ ਦੋ ਹਲਕੇ ਹੀ ਅਜਿਹੇ ਸਨ ਜਿਨ੍ਹਾਂ ਵਿੱਚ ਜਾਖੜ ਨੇ ਜਿੱਤ ਦਰਜ ਕਰਵਾਈ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹਲਕਿਆਂ ਕ੍ਰਮਵਾਰ ਫ਼ਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਤੋਂ ਹੀ ਪਾਰਟੀ ਦੇ ਉਮੀਦਵਾਰ ਅਤੇ ਪ੍ਰਦੇਸ਼ ਪ੍ਰਧਾਨ ਜਿੱਤ ਦਰਜ ਕਰਵਾਉਣ ਵਿੱਚ ਕਾਮਯਾਬ ਹੋ ਸਕੇ ਸਨ। ਬਾਕੀ ਰਹਿੰਦੇ ਸੱਤ ਵਿਧਾਨ ਸਭਾ ਹਲ਼ਕਿਆ ਪਠਾਨਕੋਟ, ਭੋਆ, ਸੁਜਾਨਪੁਰ, ਗੁਰਦਾਸਪੁਰ, ਕਾਦੀਆਂ , ਦੀਨਾਨਗਰ  ਅਤੇ ਬਟਾਲਾ ਵਿੱਚੋਂ ਵੀ ਜਾਖੜ ਹਾਰ ਗਏ ਸਨ। ਸਭ ਤੋਂ ਵੱਧ ਵੋਟਾਂ ਨਾਲ ਕਾਂਗਰਸੀ ਉਮੀਦਵਾਰ ਪਠਾਨਕੋਟ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਤੋਂ ਹਾਰੇ ਹਨ।