ਮੌਤ ਬਣਕੇ ਘੁੰਮ ਰਹੇ ਅਵਾਰਾ ਪਸ਼ੂ, ਲੋਕ ਪਰੇਸ਼ਾਨ

Last Updated: May 23 2019 17:22
Reading time: 1 min, 4 secs

ਅਬੋਹਰ-ਫਾਜਿਲਕਾ ਰੋਡ 'ਤੇ ਅਵਾਰਾ ਪਸ਼ੂ ਮੌਤ ਬਣਕੇ ਘੁੰਮ ਰਹੇ ਹਨ। ਇਸ ਰੋਡ 'ਤੇ ਪਸ਼ੂਆਂ ਦੀ ਗਿਣਤੀ ਇੰਨੀ ਹੈ ਕਿ ਪਸ਼ੂਆਂ ਦਾ ਝੁੰਡ ਦਾ ਝੁੰਡ ਸੜਕ 'ਤੇ ਜਾਂਦੇ ਹੋਏ ਵੇਖੇ ਜਾ ਸਕਦੇ ਹਨ। ਇਹ ਪਸ਼ੂ ਕਦ ਆਪਸ ਵਿੱਚ ਲੜ ਪੈਣ ਇਹ ਕਿਹਾ ਨਹੀਂ ਜਾ ਸਕਦਾ, ਜਿਸ ਕਰਕੇ ਹਾਦਸੇ ਵਾਪਰਦੇ ਹਨ ਜੋ ਵਾਹਨ ਚਾਲਕਾਂ ਲਈ ਮੌਤ ਦਾ ਵੀ ਕਰਨ ਬਣ ਜਾਂਦੇ ਹਨ। ਜਾਣਕਾਰੀ ਅਨੁਸਾਰ ਸੜਕ ਕੰਡੇ ਝਾੜੀਆਂ ਵਿੱਚ ਖੜੇ ਇਹ ਅਵਾਰਾ ਪਸ਼ੂ ਆਪਸ ਵਿੱਚ ਲੜਦੇ ਹੋਏ ਇੱਕਦਮ ਸੜਕ 'ਤੇ ਆ ਜਾਂਦੇ ਹਨ ਜਿਸਦੇ ਨਾਲ ਕਈ ਚੌਪਹੀਆ ਅਤੇ ਦੋਪਹੀਆ ਵਾਹਨ ਚਾਲਕ ਇਹਨਾਂ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗੰਵਾ ਚੁੱਕੇ ਹਨ।

ਧਿਆਨਯੋਗ ਹੈ ਕਿ ਪਸ਼ੂਆਂ ਦੇ ਕਾਰਨ ਸਭ ਤੋਂ ਵੱਧ ਸੜਕ ਹਾਦਸੇ ਇਸ ਰੋਡ 'ਤੇ ਹੁੰਦੇ ਹਨ। ਅੱਜ ਵੀ ਇਨ੍ਹਾਂ ਪਸ਼ੂਆਂ ਦਾ ਇੱਕ ਝੁੰਡ ਆਪਸ ਵਿੱਚ ਭਿੜ ਗਿਆ ਅਤੇ ਇੱਕ ਕਾਰ ਨਾਲ ਜਾ ਟਕਰਾਇਆ। ਕਾਰ ਸਵਾਰ ਨੇ ਪਸ਼ੂਆਂ ਨੂੰ ਵੇਖਕੇ ਇੱਕਦਮ ਬ੍ਰੇਕ ਲੱਗਾ ਦਿੱਤੀ, ਜਿਸ ਕਾਰਨ ਪਿੱਛੇ ਆ ਰਹੇ ਮੋਟਰਸਾਈਕਲ ਸਵਾਰ ਆਪਣਾ ਸੰਤੁਲਨ ਨਹੀਂ ਬਣਾ ਪਾਏ ਅਤੇ ਕਾਰ ਵਿੱਚ ਭਿੜ ਕੇ ਡਿੱਗਣ ਨਾਲ ਫੱਟੜ ਹੋ ਗਏ। ਧਿਆਨਯੋਗ ਹੈ ਕਿ ਸ਼ਹਿਰ ਵਿੱਚ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਨਹਿਰੂ ਪਾਰਕ ਦੇ ਸਾਹਮਣੇ ਕੁੱਝ ਸਮਾਜ ਸੇਵੀਆਂ ਨੇ ਧਰਨਾ ਦਿੱਤਾ, ਮਰਣਵਰਤ ਵੀ ਕੀਤਾ ਪਰ ਪ੍ਰਸ਼ਾਸਨ ਦੇ ਕੋਲ ਇਸ ਸਮੱਸਿਆ ਦਾ ਹੱਲ ਨਾ ਹੋਣ 'ਤੇ ਆਪਣੇ ਹੱਥ ਖੜੇ ਕਰ ਦਿੱਤੇ ਸਨ ਅਤੇ ਇਹ ਸਮੱਸਿਆ ਅੱਜ ਵੀ ਵੱਡੀ ਸਮੱਸਿਆ ਬਣੀ ਹੋਈ ਹੈ।