ਪੰਜਾਬ ਦੀਆਂ 13 ਵਿੱਚੋਂ ਵੇਖੋ ਕਿੰਨੀਆਂ ਸੀਟਾਂ ਮਿਲੀਆਂ ਕਿਸ ਪਾਰਟੀ ਨੂੰ

Last Updated: May 23 2019 16:03
Reading time: 0 mins, 56 secs

ਪੰਜਾਬ ਵਿੱਚ ਲੋਕਸਭਾ ਦੀਆਂ 13 ਸੀਟਾਂ ਤੇ ਲੜਾਈ ਸੱਤਾਧਾਰੀ ਕਾਂਗਰਸ ਅਤੇ ਭਾਜਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਵਿੱਚ ਹੀ ਵੇਖਣ ਨੂੰ ਮਿਲ ਰਹੀ ਸੀ ਪਰ ਆਏ ਰੁਝਾਨ ਜੋ ਨਤੀਜਿਆਂ ਵਿੱਚ ਹੀ ਬਦਲਦੇ ਦਿਖਾਈ ਦੇ ਰਹੇ ਹਨ ਦੌਰਾਨ ਸਾਰੀਆਂ ਸੀਟਾਂ ਕੋਈ ਵੀ ਇੱਕ ਪਾਰਟੀ ਜਿੱਤਣ ਵਿੱਚ ਅਸਮਰੱਥ ਹੀ ਰਹੀ ਹੈ। ਹੁਣ ਤੱਕ ਦੀਆਂ ਖ਼ਬਰਾਂ ਤੱਕ ਇਸ ਵੇਲੇ ਸੱਤਾਧਾਰੀ ਕਾਂਗਰਸ ਦੇ ਪੱਲੇ ਅੱਠ ਸੀਟਾਂ ਪੈ ਰਹੀਆਂ ਹਨ ਜਦਕਿ ਦੋ ਸੀਟਾਂ ਸ਼੍ਰੋਮਣੀ ਅਕਾਲੀ ਦਲ ਬਾਦਲ, ਦੋ ਸੀਟਾਂ ਤੇ ਭਾਜਪਾ ਅਤੇ ਇੱਕ ਸੀਟ ਤੇ ਆਮ ਆਦਮੀ ਪਾਰਟੀ ਜਿੱਤਦੀ ਦਿਖਾਈ ਦੇ ਰਹੀ ਹੈ। ਜੇਕਰ ਗੱਲ ਕਰੀਏ ਤਾਂ ਬਾਦਲ ਪਰਿਵਾਰ ਆਪਣੀਆਂ ਦੋਵੇਂ ਬਠਿੰਡਾ ਅਤੇ ਫਿਰੋਜ਼ਪੁਰ ਜਿੱਤ ਕੇ ਆਪਣੀ ਸ਼ਾਖ ਬਹਾਲ ਰੱਖਣ ਵਿੱਚ ਕਾਮਯਾਬ ਹੋ ਗਏ ਹਨ ਤੇ ਜਦਕਿ ਇੱਕ ਸੀਟ ਤੇ ਭਗਵੰਤ ਮਾਨ ਨੇ ਜਿੱਤ ਦਰਜ ਕਰਵਾ ਕੇ ਆਮ ਆਦਮੀ ਪਾਰਟੀ ਦੀ ਇੱਜ਼ਤ ਰੱਖ ਲਈ ਹੈ। ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ, ਜਲੰਧਰ, ਖਡੂਰ ਸਾਹਿਬ, ਲੁਧਿਆਣਾ, ਸ੍ਰੀ ਅਨੰਦਪੁਰ ਸਾਹਿਬ, ਫਤਿਹਗੜ ਸਾਹਿਬ, ਪਟਿਆਲਾ ਅਤੇ ਫਰੀਦਕੋਟ ਤੋਂ ਜਿੱਤ ਦਰਜ ਕਰਵਾਉਣ ਵਿੱਚ ਕਾਮਯਾਬ ਹੋਏ ਹਨ। ਇਸੇ ਤਰ੍ਹਾਂ ਹੀ ਭਾਜਪਾ ਨੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਆਪਣੀ ਜਿੱਤ ਯਕੀਨੀ ਬਣਾਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਫਿਰੋਜ਼ਪੁਰ ਅਤੇ ਬਠਿੰਡਾ ਵਿੱਚ ਬੜਤ ਬਣਾਈ ਰੱਖਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।