ਚੋਣ ਹਾਰਨ ਤੋਂ ਬਾਅਦ ਉਮੀਦਵਾਰ ਚੁੱਕਣ ਲੱਗੇ ਈਵੀਐਮ 'ਤੇ ਸਵਾਲ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 23 2019 16:05
Reading time: 1 min, 52 secs

ਅੱਜ ਲੋਕ ਸਭਾ ਚੋਣਾਂ ਦਾ ਰਿਜ਼ਲਟ ਆ ਚੁੱਕਿਆ ਹੈ ਅਤੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਜਿੱਤਣ ਦੀਆਂ ਖ਼ਬਰਾਂ ਪ੍ਰਾਪਤ ਹੋ ਰਹੀਆਂ ਹਨ। ਇਸੇ ਤਰ੍ਹਾਂ ਫ਼ਿਰੋਜ਼ਪੁਰ ਲੋਕ ਸਭਾ ਹਲਕਾ ਦੀ ਜੇਕਰ ਗੱਲ ਕਰੀਏ ਤਾਂ ਸੁਖਬੀਰ ਬਾਦਲ ਜਿੱਤਿਆ ਵਰਗੇ ਨਜ਼ਰੀ ਆ ਰਹੇ ਹਨ ਅਤੇ ਸੁਖਬੀਰ ਦੇ ਵੱਲੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ, ਪੀਡੀਆ ਦੇ ਉਮੀਦਵਾਰ ਹੰਸਰਾਜ ਗੋਲਡਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਨੂੰ ਵੱਡੀ ਲੀਡ ਦੇ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਗਈ ਹੈ।

ਦੱਸ ਦੇਈਏ ਕਿ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਵੱਲੋਂ ਅੱਜ ਪ੍ਰੈੱਸ ਕਾਨਫ਼ਰੰਸ ਕਰਦਿਆਂ ਹੋਇਆ ਈਵੀਐਮ ਮਸ਼ੀਨ 'ਤੇ ਕਈ ਸਵਾਲ ਚੁੱਕੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਵੱਲੋਂ ਚੀਟਿੰਗ ਕਰਕੇ ਵੋਟਾਂ ਪਾਈਆਂ ਗਈਆਂ ਹਨ। ਜਦੋਂ ਕਿ ਕੋਈ ਪਿੰਡਾਂ ਦੇ ਵਿੱਚ ਅਕਾਲੀ ਦਲ ਨੂੰ ਇੱਕ ਵੀ ਵੋਟ ਪੈਣ ਦੇ ਅਸਾਰ ਨਹੀਂ ਸਨ। 

ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਨੂੰ ਵੋਟਾਂ ਪਈਆਂ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ ਹਨ, ਜੋ ਕਿ ਬਿਲਕੁਲ ਹੀ ਗ਼ਲਤ ਹੋਇਆ ਹੈ। ਸ਼ੇਰ ਸਿੰਘ ਨੇ ਆਪਣੇ ਬਿਆਨ ਦੌਰਾਨ ਇਹ ਵੀ ਕਿਹਾ ਕਿ ਜੇਕਰ ਅੱਜ ਹੀ ਦੁਬਾਰਾ ਤੋਂ ਇਹ ਵੋਟਾਂ ਈਵੀਐੱਮ ਦੀ ਬਜਾਏ ਵੋਟ ਬੈਲਟ ਰਾਹੀਂ ਕਰਵਾਈਆਂ ਜਾਣ ਤਾਂ ਸਰਹੱਦੀ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਪਾਰਟੀ ਨੂੰ ਵੋਟਾਂ ਦੇਣਗੇ, ਜਦੋਂਕਿ ਅਕਾਲੀ ਦਲ ਨੂੰ ਮੂੰਹ ਨਹੀਂ ਲਾਉਣਗੇ। 

ਘੁਬਾਇਆ ਨੇ ਅੱਜ ਜਿੱਥੇ ਆਪਣੇ ਵਿਰੋਧੀ ਧਿਰ ਅਕਾਲੀ ਦਲ 'ਤੇ ਸਵਾਲ ਚੁੱਕੇ, ਉੱਥੇ ਹੀ ਕਿਹਾ ਕਿ ਅਕਾਲੀ ਦਲ ਵੱਲੋਂ ਪੰਜਾਬ ਦੇ ਵਿੱਚ ਸ਼ਰੇਆਮ ਧੱਕਾ ਕਰਵਾਇਆ ਗਿਆ ਹੈ ਅਤੇ ਚੋਣਾਂ ਜਿੱਤਣ ਵਿੱਚ ਗੁੰਡਾਗਰਦੀ ਕੀਤੀ ਗਈ ਹੈ। ਘੁਬਾਇਆ ਨੇ ਆਪਣੇ ਬਿਆਨ ਦੇ ਦੌਰਾਨ ਦੋਸ਼ ਲਗਾਇਆ ਕਿ ਸੁਖਬੀਰ ਸਿੰਘ ਬਾਦਲ ਵੱਡੇ ਧੋਖੇਬਾਜ਼ ਹਨ, ਉਨ੍ਹਾਂ ਦੇ ਵਿਰੁੱਧ ਚੋਣ ਕਮਿਸ਼ਨ ਦੇ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਦੋਸਤੋ, ਇੱਥੇ ਤੁਹਾਨੂੰ ਦੱਸ ਦੇਈਏ ਕਿ ਜੇਕਰ ਸ਼ੇਰ ਸਿੰਘ ਘੁਬਾਇਆ ਜਿੱਤ ਜਾਂਦੇ ਤਾਂ ਉਨ੍ਹਾਂ ਦੇ ਵੱਲੋਂ ਅਜਿਹੇ ਸਵਾਲ ਨਹੀਂ ਸੀ ਚੁੱਕੇ ਜਾਣੇ। ਸ਼ੇਰ ਸਿੰਘ ਘੁਬਾਇਆ ਦੇ ਵੱਲੋਂ ਹਾਰਨ ਤੋਂ ਬਾਅਦ ਹੀ ਅਜਿਹੇ ਸਵਾਲ ਚੁੱਕੇ ਜਾਣਾ, ਠੀਕ ਨਹੀਂ। ਕਿਉਂਕਿ ਸ਼ੇਰ ਸਿੰਘ ਘੁਬਾਇਆ ਦੇ ਵੱਲੋਂ ਦੋ ਵਾਰ ਅਕਾਲੀ ਦਲ ਦੇ ਸਾਂਸਦ ਰਹਿ ਕੇ ਵੀ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦਾ ਕੱਖ ਨਹੀਂ ਕੀਤਾ, ਜਿਸ ਤੋਂ ਬਾਅਦ ਇਸ ਵਾਰ ਲੋਕਾਂ ਨੇ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਪਾ ਕੇ ਜਤਾਇਆ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।