ਜਾਖੜ ਦੀ ਹਾਰ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਹਾਰ : ਵਾਹਲਾ

Last Updated: May 23 2019 15:56
Reading time: 0 mins, 53 secs

ਪੰਜਾਬ ਸ਼ੂਗਰਫੈਡ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਬੀਰ ਸਿੰਘ ਵਾਹਲਾ ਨੇ ਅੱਜ ਗੱਠਜੋੜ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਦੀ ਜਿੱਤ ਦੀ ਖੁਸ਼ੀ ਵਿੱਚ ਆਪਣੇ ਦਫ਼ਤਰ ਸਥਾਨਕ ਸ਼ਾਸਤਰੀ ਨਗਰ ਵਿਖੇ ਲੱਡੂ ਵੰਡੇ ਤੇ ਢੋਲ ਦੇ ਡੱਗੇ ਤੇ ਭੰਗੜੇ ਪਾ ਕੇ ਆਤਿਸ਼ਬਾਜ਼ੀ ਚਲਾਈ। ਇਸ ਮੌਕੇ ਵਾਹਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੁਬਾਰਾ ਸਰਕਾਰ ਬਣੀ ਹੈ ਤੇ ਦੇਸ਼ ਦੇ ਲੋਕਾਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ, ਉਸੇ ਤਰ੍ਹਾਂ ਹੀ ਗੁਰਦਾਸਪੁਰ ਹਲਕੇ ਤੋਂ ਹਲਕਾ ਵਾਸੀਆਂ ਨੇ ਸੱਤਾਧਾਰੀ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਰਾਰੀ ਹਾਰ ਦੇ ਕੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਮਾਰੂ ਨੀਤੀਆਂ ਗਰਦਾਨਿਆ ਹੈ। ਵਾਹਲਾ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਜਾਖੜ ਦੀ ਹਾਰ ਪੰਜਾਬ ਸਰਕਾਰ ਦੀ ਹਾਰ ਹੈ ਕਿਉਂਕਿ ਕਾਂਗਰਸੀਆਂ ਨੇ ਆਪਣੇ ਦੋ ਸਾਲਾਂ ਦੇ ਰਾਜਕਾਲ ਵਿੱਚ ਕਿਸੇ ਵੀ ਵਰਗ ਵਾਸਤੇ ਕੁਝ ਵੀ ਨਹੀਂ ਸੀ ਕੀਤਾ ਜਿਸ ਕਰਕੇ ਗੁਰਦਾਸਪੁਰੀਆਂ ਨੇ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਨੂੰ ਹਰਾ ਕੇ ਸੰਦੇਸ਼ ਦਿੱਤਾ ਹੈ ਕਿ ਜਿਹੜੀ ਸਰਕਾਰ ਲੋਕਾਂ ਦੀ ਸਾਰ ਨਹੀਂ ਲਵੇਗੀ, ਲੋਕ ਵੀ ਉਸ ਦਾ ਅਜਿਹਾ ਹੀ ਹਾਲ ਕਰਨਗੇ।