ਅਕਾਲੀ ਦਲ ਦਾ ਪੰਥਕ ਕਿੱਲਾ ਫਤਿਹ ਕਰਨ ਵੱਲ ਜਸਬੀਰ ਸਿੰਘ ਡਿੰਪਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 23 2019 13:44
Reading time: 1 min, 12 secs

ਖਡੂਰ ਸਾਹਿਬ ਤੋਂ ਅਕਾਲੀ ਦਲ ਦਾ ਪੰਥਕ ਕਿੱਲਾ ਫਤਿਹ ਕਰਨ ਵਿੱਚ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਵੱਧਦੇ ਨਜਰ ਆ ਰਹੇ। ਰੁਝਾਣਾਂ ਦੇ ਹਿਸਾਬ ਨਾਲ ਡਿੰਪਾ 1 ਲੱਖ 10 ਹਜ਼ਾਰ ਵੋਟਾਂ ਨਾਲ ਲੀਡ ਬਰਕਰਾਰ ਰੱਖੇ ਹੋਏ ਹਨ। ਇਸ ਲਿਹਾਜ਼ ਨਾਲ ਤਾਂ ਲੱਗ ਰਿਹਾ ਹੈ ਕਿ ਖਡੂਰ ਸਾਹਿਬ ਦੀ ਜਨਤਾ ਪੰਥਕ ਸੀਟ ਵਾਲੀ ਮੁਹਰ ਹਟਾਉਣ ਦੇ ਮੂਡ ਵਿੱਚ ਹੈ ਤਾਂ ਹੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਾਗੀਰ ਕੌਰ ਦੂਜੇ ਨੰਬਰ ਤੇ ਚੱਲ ਰਹੀ ਹੈ। ਇਹ ਲੀਡ ਇਹਨੀਂ ਜ਼ਿਆਦਾ ਹੈ ਕਿ ਬੀਬੀ ਜਾਗੀਰ ਕੌਰ ਲਈ ਇਸ ਤੋਂ ਅੱਗੇ ਨਿਕਲਣਾ ਮੁਸ਼ਕਿਲ ਨਜਰ ਆ ਰਿਹਾ ਹੈ। ਹਾਲਾਂਕਿ ਅਜੇ ਤਾਂ ਇਹ ਰੁਝਾਣ ਹਨ, ਪਰ ਜੇਕਰ ਲੀਡ ਇਸ ਤੇ ਤਰ੍ਹਾਂ ਬਰਕਰਾਰ ਰਹੀ ਤਾਂ ਡਿੰਪੇ ਦੀ ਜਿੱਤ ਨਿਸ਼ਚਿਤ ਹੈ। ਪਰ ਸਵਾਲ ਤਾਂ ਇਹ ਹੈ ਕਿ ਐਮ.ਪੀ ਰਣਜੀਤ ਸਿੰਘ ਬ੍ਰਹਮਪੁਰਾ, ਜੋ ਇੱਕ ਪਿਛਲੀ ਵਾਰ ਅਕਾਲੀ ਦਲ ਬਾਦਲ ਦੀ ਟਿਕਟ ਤੋਂ ਜਿੱਤੇ ਸਨ ਅਤੇ ਸਭ ਤੋਂ ਜ਼ਿਆਦਾ ਐਮ.ਪੀ ਫੰਡ ਨਾਲ ਹਲਕੇ ਤੇ ਕੰਮ ਵੀ ਕਰਵਾਏ ਸਨ। ਫਿਰ ਵੀ ਜਨਤਾ ਨੇ ਉਨ੍ਹਾਂ ਦੇ ਸਮਰਥਨ ਵਾਲੀ ਬੀਬੀ ਪਰਮਜੀਤ ਕੌਰ ਖਾਲੜਾ ਤੇ ਵਿਸ਼ਵਾਸ ਨਹੀਂ ਕੀਤਾ ਅਤੇ ਇਸ ਵੇਲੇ ਬੀਬੀ ਖਾਲੜਾ ਤੀਜੇ ਨੰਬਰ ਤੇ ਚੱਲ ਰਹੇ ਸਨ। ਜਦਕਿ ਉਮੀਦ ਇਹ ਨਜਰ ਆ ਰਹੀ ਸੀ ਕਿ ਬੀਬੀ ਖਾਲੜਾ ਜਿੱਤ ਲਈ ਮਜ਼ਬੂਤ ਹਨ। ਪਰ ਅਜਿਹਾ ਹੋਇਆ ਨਹੀਂ ਹੈ। ਅਜੇ ਤੱਕ ਜਸਬੀਰ ਸਿੰਘ ਡਿੰਪਾ 3,36,393 ਵੋਟਾਂ ਹਾਸਲ ਕਰ ਚੁੱਕੇ ਹਨ। ਦੂਜੇ ਨੰਬਰ ਤੇ ਬੀਬੀ ਜਾਗੀਰ ਕੌਰ 2,25,556 ਅਤੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ 1,54,853 ਵੋਟਾਂ ਮਿਲੀਆਂ ਹਨ ਅਤੇ ਸਭ ਤੋਂ ਬੁਰਾ ਹਾਲ ਤਾਂ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੱਧੂ ਦਾ ਹੈ, ਜਿਨ੍ਹਾਂ ਨੂੰ ਕੇਵਲ 9719 ਵੋਟਾਂ ਹੀ ਮਿਲੀਆਂ ਹਨ।