ਚੋਣਾਂ ਦੇ ਫਾਈਨਲ ਨਤੀਜਿਆਂ ਤੋਂ ਪਹਿਲੋਂ ਅਕਾਲੀਆਂ 'ਚ ਖੁਸ਼ੀ ਦੀ ਲਹਿਰ, ਸੁਖਬੀਰ ਚੋਖੀਆਂ ਵੋਟਾਂ ਨਾਲ ਅੱਗੇ !!!

Last Updated: May 23 2019 12:51
Reading time: 0 mins, 53 secs

ਲੋਕ ਸਭਾ ਚੋਣਾਂ ਦੇ ਫਾਈਨਲ ਚੋਣ ਨਤੀਜੇ ਆਉਣ ਵਿੱਚ ਭਾਵੇਂ ਹੀ ਹਾਲੇ 7-8 ਘੰਟੇ ਹੋਰ ਲੱਗ ਜਾਣਗੇ, ਪਰ ਅਕਾਲੀਆਂ ਦੇ ਵੱਲੋਂ ਹੁਣੇ ਤੋਂ ਹੀ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਕਿਉਂਕਿ ਸੁਣਨ ਵਿੱਚ ਆ ਰਿਹਾ ਹੈ ਕਿ ਕੇਂਦਰ ਵਿੱਚ ਮੋਦੀ ਦੇ ਉਮੀਦਵਾਰ ਵੱਡੀ ਲੀਡ ਦੇ ਨਾਲ ਅੱਗੇ ਜਾ ਰਹੇ ਹਨ। ਦੱਸ ਦਈਏ ਕਿ ਸਭ ਤੋਂ ਹਾਟ ਸੀਟ ਮੰਨੀ ਜਾਣ ਵਾਲੀ ਫਿਰੋਜ਼ਪੁਰ ਲੋਕ ਸਭਾ ਹਲਕਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ, ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ, ਪੀਡੀਏ ਦੇ ਉਮੀਦਵਾਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਆਪ ਦੇ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਸਰਾਂ ਤੋਂ ਇਲਾਵਾ ਡੇਢ ਦਰਜਨ ਹੋਰ ਉਮੀਦਵਾਰ ਵੀ ਮੈਦਾਨ ਵਿੱਚ ਉਤਰੇ ਹੋਏ ਹਨ।

ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਚੋਖੀਆਂ ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹਨ, ਜਦਕਿ ਸ਼ੇਰ ਸਿੰਘ ਘੁਬਾਇਆ ਦੂਜੇ ਨੰਬਰ 'ਤੇ, ਕਾਮਰੇਡ ਹੰਸ ਰਾਜ ਗੋਲਡਨ ਤੀਜੇ ਅਤੇ ਹਰਜਿੰਦਰ ਸਿੰਘ ਕਾਕਾ ਸਰਾਂ ਚੌਥੇ ਨੰਬਰ 'ਤੇ ਚੱਲ ਰਹੇ ਹਨ। ਸੁਖਬੀਰ ਬਾਦਲ ਦੀ ਲੀਡ ਨੂੰ ਵੇਖ ਕੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਅਤੇ ਕਈ ਜਗ੍ਹਾਵਾਂ ਤੋਂ ਢੋਲ ਵੱਜਣ ਦੀਆਂ ਅਵਾਜ਼ਾਂ ਵੀ ਸੁਣਾਈ ਦੇਣ ਲੱਗ ਪਈਆਂ ਹਨ।