ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ 6458 ਵੋਟਾਂ ਨਾਲ ਅੱਗੇ, ਖਹਿਰਾ ਨੰਬਰ 4 ਤੇ

Last Updated: May 23 2019 12:20
Reading time: 0 mins, 21 secs

ਪੰਜਾਬ ਦੀ ਹੋਟ ਮੰਨੀ ਜਾਂਦੀ ਸੀਟ ਅਤੇ ਬਾਦਲ ਪਰਿਵਾਰ ਲਈ ਵੱਕਾਰੀ ਮੰਨੀ ਜਾਂਦੀ ਸੀਟ ਲੋਕ ਸਭਾ ਬਠਿੰਡਾ ਤੋਂ ਹੁਣ ਤੱਕ ਦੇ ਰੁਝਾਨ ਮੁਤਾਬਿਕ ਹਰਸਿਮਰਤ ਕੌਰ ਬਾਦਲ 7848 ਵੋਟਾਂ ਨਾਲ ਅੱਗੇ ਚੱਲ ਰਹੇ ਨੇ। ਹੁਣ ਤੱਕ ਦੀ ਗਿਣਤੀ ਮੁਤਾਬਿਕ ਹਰਸਿਮਰਤ ਕੌਰ ਬਾਦਲ ਨੂੰ 117883 ਅਤੇ ਕਾਂਗਰਸ ਦੇ ਰਾਜਾ ਵੜਿੰਗ ਨੂੰ 111425 ਵੋਟਾਂ ਮਿਲੀਆਂ ਹਨ। ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਨੂੰ 35867 ਅਤੇ ਪੀ.ਡੀ.ਏ. ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਸਿਰਫ਼ 9352 ਵੋਟਾਂ ਹੁਣ ਤੱਕ ਪ੍ਰਾਪਤ ਹੋਈਆਂ ਹਨ।