ਡਾਕ ਸੇਵਾ ਦੇ ਅਹੁਦੇ ਲਈ ਚੁਣੇ ਉਮੀਦਵਾਰ ਗਲਤ ਫ਼ੋਨ ਕਾਲਾਂ ਤੋਂ ਸੁਚੇਤ ਰਹਿਣ

Last Updated: May 22 2019 16:17
Reading time: 0 mins, 21 secs

ਸੀਨੀਅਰ ਸੁਪਰਡੈਂਟ ਪੋਸਟ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕ ਵਿਭਾਗ ਗ੍ਰਾਮੀਣ, ਡਾਕ ਸੇਵਾ ਦੇ ਅਹੁਦੇ ਲਈ ਚੁਣੇ ਉਮੀਦਵਾਰਾਂ ਨੂੰ ਕੋਈ ਫ਼ੋਨ ਕਾਲ ਨਹੀਂ ਕਰਦਾ ਹੈ। ਪੱਤਰ ਵਿਹਾਰ, ਜੇ ਕੋਈ ਹੈ ਤਾਂ ਸਬੰਧਿਤ ਰਿਕਰੂਟਿੰਗ ਅਥਾਰਿਟੀ ਦੁਆਰਾ ਉਮੀਦਵਾਰਾਂ ਨਾਲ ਹੀ ਬਣਾਇਆ ਗਿਆ ਹੈ। ਇਸ ਲਈ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਮੋਬਾਈਲ ਨੰਬਰਾਂ ਦੂਜਿਆਂ ਨੂੰ ਨਾ ਦੱਸਣ ਅਤੇ ਬੇਈਮਾਨ/ਗਲਤ ਫ਼ੋਨ ਕਾਲਾਂ ਤੋਂ ਸੁਚੇਤ ਰਹਿਣ।