ਸਿੱਧੂ ਤੇਜ਼ ਚੱਲ ਰਿਹੈ, ਥੋੜਾ ਹੌਲੀ ਚੱਲਣਾ ਚਾਹੀਦੈ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

Last Updated: May 22 2019 13:05
Reading time: 0 mins, 26 secs

ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਦੀਆਂ ਕਾਰਵਾਈਆਂ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਬਾਜਵਾ ਨੇ ਕਿਹਾ ਹੈ ਕਿ ਹਰ ਇੱਕ ਦੀਆਂ ਵੱਡੀਆਂ-ਵੱਡੀਆਂ ਖ਼ਾਹਿਸ਼ਾਂ ਹੁੰਦੀਆਂ ਹਨ ਪਰ ਜਿਸ ਤਰ੍ਹਾਂ ਸਿੱਧੂ ਤੇਜ਼ ਚੱਲ ਰਿਹੈ ਓਨਾ ਤੇਜ਼ ਨਹੀਂ ਚੱਲਣਾ ਚਾਹੀਦਾ ਉਸ ਨੂੰ ਥੋੜਾ ਹੌਲੀ ਚੱਲਣਾ ਚਾਹੀਦਾ ਹੈ। ਬਾਜਵਾ ਨੇ ਦੁਹਰਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਤੇ ਸਮੁੱਚੀ ਪੰਜਾਬ ਦੀ ਕਾਂਗਰਸ ਨੂੰ ਭਰੋਸਾ ਹੈ ਤੇ ਸਿੱਧੂ ਦਾ ਮਾਮਲਾ ਪਾਰਟੀ ਹਾਈਕਮਾਨ ਕੋਲ ਪਹੁੰਚਾ ਦਿੱਤਾ ਗਿਆ ਹੈ, ਹੁਣ ਫੈਸਲਾ ਹਾਈਕਮਾਨ ਨੇ ਕਰਨਾ ਹੈ।