ਈ.ਵੀ.ਐਮ ਨੂੰ ਲੈ ਕੇ ਮੱਚਿਆ ਹੋ ਹੱਲਾ ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: May 22 2019 12:57
Reading time: 3 mins, 18 secs

ਦੇਸ਼ 'ਚ ਹੋਏ ਲੋਕ-ਸਭਾ ਚੋਣਾਂ ਤੋਂ ਬਾਅਦ ਚੋਣਾਂ ਦੇ ਆਖ਼ਰੀ ਗੇੜ ਦੌਰਾਨ ਪਈਆਂ ਵੋਟਾਂ ਦੇ ਐਨ ਬਾਅਦ ਹੀ ਆਏ ਐਗਜ਼ਿਟ ਪੋਲ ਦੇ ਅਨੁਮਾਨਿਤ ਨਤੀਜਿਆਂ ਨੇ ਜਿੱਥੇ ਭਾਜਪਾ ਅਤੇ ਉਸ ਦੇ ਸਹਿਯੋਗੀ ਸਿਆਸੀ ਦਲਾਂ ਦੇ ਆਗੂਆਂ ਦੇ ਚਹਿਰਿਆ 'ਤੇ ਖ਼ੁਸ਼ੀ ਖਿੜ ਆਈ ਹੈ ਜੱਦੋ ਕਿ ਕਾਂਗਰਸ ਅਤੇ ਇਸ ਦੀਆਂ ਸਾਥੀ ਪਾਰਟੀਆਂ ਦੇ ਆਗੂਆਂ ਵਲੋਂ ਆਉਣ ਵਾਲੇ ਚੋਣ ਨਤੀਜਿਆਂ ਨੂੰ ਲੈ ਕੇ ਚਰਚਾ ਦਾ ਦੌਰਾ ਚੱਲ ਰਿਹਾ ਹੈ ਅਤੇ ਇਸ ਸਾਰੀ ਗਤੀਵਿਧੀ ਵਿੱਚ ਕਾਂਗਰਸ ਤੇ ਵਿਰੋਧੀ ਦਲਾਂ ਵਲੋਂ ਈ.ਵੀ.ਐਮ ( ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ ) ਦੀ ਕਾਰਜਪ੍ਰਣਾਲੀ ਨੂੰ ਲੈ ਕੇ ਹੋ ਹੱਲਾ ਮਚਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਇੱਥੋਂ ਤੱਕ ਇਲਜ਼ਾਮ ਲਾਏ ਜਾ ਰਹੇ ਹਨ ਕਿ ਐਗਜ਼ਿਟ ਪੋਲ ਵੀ ਭਾਜਪਾ ਦੀ ਸੋਚ ਦੀ ਕਾਢ ਹੈ ਤਾਂ ਜੋ ਮਸ਼ੀਨਾਂ 'ਚ ਗੜਬੜੀ ਅਤੇ ਅਦਲਾ ਬਦਲੀ ਕਰਕੇ 23 ਮਈ ਨੂੰ ਸਾਹਮਣੇ ਆਉਣ ਵਾਲੇ ਚੋਣ ਨਤੀਜੇ ਐਨ.ਡੀ.ਏ ਦੇ ਹੱਕ 'ਚ ਆਉਣ 'ਤੇ ਲੋਕਾਂ ਨੂੰ ਕੋਈ ਸ਼ੱਕ ਨਾ ਹੋਵੇ ਅਤੇ ਉੱਥੇ ਹੀ ਐਗਜ਼ਿਟ ਪੋਲ ਦੇ ਅਨੁਮਾਨਿਤ ਨਤੀਜਿਆਂ ਦੀ ਆੜ 'ਚ ਗੜਬੜੀ ਲੁੱਕ ਜਾਵੇ।

19 ਮਈ ਨੂੰ ਪਈਆਂ ਵੋਟਾਂ ਦੇ ਨਾਲ ਹੀ ਦੇਸ਼ 'ਚ 7 ਗੇੜਿਆ 'ਚ ਹੋਈਆਂ ਲੋਕ-ਸਭਾ ਚੋਣਾਂ ਮੁਕੰਮਲ ਹੋ ਗਈਆਂ ਹਨ ਅਤੇ ਹੁਣ ਲੋਕਾਂ ਅਤੇ ਸਿਆਸੀ ਪਾਰਟੀਆਂ ਨੂੰ ਬੜੀ ਹੀ ਬੇਸਬਰੀ ਨਾਲ ਉਡੀਕ ਹੁਣ 23 ਮਈ ਦੀ ਹੈ ਜੱਦ ਇਸੇ ਦਿਨ ਦੇਸ਼ ਭਰ 'ਚ ਚੋਣ ਨਤੀਜੇ ਘੋਸ਼ਿਤ ਕੀਤੇ ਜਾਣਗੇ ਅਤੇ ਉਸ ਤੋਂ ਬਾਅਦ ਦੇਸ਼ 'ਚ ਮੁੜ ਤੋਂ ਐਨ.ਡੀ.ਏ ਦੀ ਸਰਕਾਰ ਆਉਂਦੀ ਹੈ ਜਾ ਨਹੀਂ ਇਹ ਸਪਸ਼ਟ ਹੋਵੇਗਾ, ਜੇਕਰ ਗੱਲ ਐਗਜ਼ਿਟ ਪੋਲ ਦੀ ਕੀਤੀ ਜਾਵੇ ਤਾਂ ਐਨ.ਡੀ.ਏ ਮੁੜ ਤੋਂ ਸਰਕਾਰ ਬਣਾਉਣ ਜਾ ਰਹੀ ਹੈ, ਬੱਸ ਇਨ੍ਹਾਂ ਐਗਜ਼ਿਟ ਪੋਲ ਦੇ ਅਨੁਮਾਨਿਤ ਨਤੀਜਿਆਂ ਨੇ ਕਾਂਗਰਸ ਅਤੇ ਇਸ ਦੀਆਂ ਸਾਥੀ ਪਾਰਟੀਆਂ ਦੇ ਵਰਕਰਾਂ ਦੀ ਨੀਂਦ ਉਡਾ ਦਿੱਤੀ ਹੈ, ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਇਨ੍ਹਾਂ ਲੀਡਰਾਂ ਵਲੋਂ ਜਿੱਥੇ ਐਗਜ਼ਿਟ ਪੋਲ ਦੇ ਅਨੁਮਾਨਿਤ ਨਤੀਜਿਆਂ ਦੇ ਉਲਟ ਚੋਣ ਨਤੀਜੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਉੱਥੇ ਹੀ ਈ.ਵੀ.ਐਮ ਮਸ਼ੀਨਾਂ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜੇ ਕਰਦਿਆਂ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਜਿੱਥੇ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ। ਮਾਣਯੋਗ ਉੱਚ ਅਦਾਲਤ ਨੇ ਪੂਰਨ ਤੌਰ 'ਤੇ ਵੀ.ਵੀ.ਪੀ.ਏ.ਟੀ ਮਸ਼ੀਨਾਂ ਦੀ ਪਰਜੀ ਦਾ ਮਿਲਾਨ ਈ.ਵੀ.ਐਮ ਮਸ਼ੀਨਾਂ ਨਾਲ ਕੀਤੇ ਜਾਣ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ।

ਵਿਰੋਧੀਆਂ ਵਲੋਂ ਈ.ਵੀ.ਐਮ ਮਸ਼ੀਨਾਂ 'ਚ ਗੜਬੜੀ ਦੇ ਲੈ ਜਾ ਰਹੇ ਦੋਸ਼ਾਂ 'ਤੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਉਹੀ ਮਸ਼ੀਨਾਂ ਹਨ ਜਿੱਥੇ ਭਾਜਪਾ ਦੀ ਥਾਂ ਹੁਣ ਸੂਬਿਆਂ 'ਚ ਕਾਂਗਰਸ ਦੀ ਸਰਕਾਰ ਬਣੀਆਂ ਹਨ ਤਾਂ ਕਿਵੇਂ ਈ.ਵੀ.ਐਮ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜੇ ਕੀਤੇ ਜਾ ਸਕਦੇ ਹਨ? ਜੇ ਅਜਿਹਾ ਹੀ ਹੁੰਦਾ ਤਾਂ ਸਾਰੇ ਸੂਬਿਆਂ 'ਚ ਭਾਜਪਾ ਦੀ ਹੀ ਸਰਕਾਰ ਹੁੰਦੀ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਐਗਜ਼ਿਟ ਪੋਲ ਦੇ ਅਨੁਮਾਨਿਤ ਨਤੀਜੇ ਪੰਜਾਬ 'ਚ ਕਾਂਗਰਸ ਨੂੰ ਅਕਾਲੀ-ਭਾਜਪਾ ਨਾਲੋਂ ਵੱਧ ਸੀਟਾਂ ਦਿਖਾ ਰਹੇ ਹਨ 'ਤੇ ਜੇਕਰ ਨਤੀਜੇ ਵੀ ਇਸ ਮੁਤਾਬਿਕ ਹੀ ਆਉਂਦੇ ਹਨ ਤਾਂ ਕਾਂਗਰਸ ਕਿਵੇਂ ਈ.ਵੀ.ਐਮ ਮਸ਼ੀਨਾਂ ਨੂੰ ਲੈ ਕੇ ਆਪਣੀਆਂ ਕਮਜ਼ੋਰੀਆਂ ਅਤੇ ਆਪਣੀ  ਕਾਰਗੁਜ਼ਾਰੀ ਨੂੰ  ਲੁਕੋ ਸਕਦੀ ਹੈ ਅਤੇ ਮਸ਼ੀਨਾਂ 'ਚ ਗੜਬੜੀ ਨੂੰ ਲੈ ਕੇ ਹੋ ਹੱਲਾ ਮਚਾ ਸਕਦੀ ਹੈ?

ਉੱਧਰ ਇਸ ਮਾਮਲੇ ਨੂੰ ਲੈ ਕੇ ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਨੇ ਕਿਹਾ ਹੈ ਕਿ ਈ.ਵੀ.ਐਮ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਸਵਾਲ ਚੁੱਕਣ ਨੂੰ ਲੈ ਕੇ ਕਿਹਾ ਹੈ ਕਿ ਈ.ਵੀ.ਐਮ ਮਸ਼ੀਨਾਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਪਾਰਦਰਸ਼ਤਾ 'ਤੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮਸ਼ੀਨਾਂ ਨੂੰ ਹੈਕ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਮਸ਼ੀਨਾਂ 'ਚ ਨਾ ਹੀ ਕੋਈ ਇੰਟਰਨੈੱਟ ਹੈ ਅਤੇ ਨਾ ਹੀ ਕੋਈ ਵਾਈ-ਫਾਈ ਜਾ ਫਿਰ ਬਲੁਤੁਥ ਜਿਹੀ ਡਿਵਾਈਸ ਹੈ ਜਿਸ ਦੇ ਨਾਲ ਇਸ ਨੂੰ ਹੈਕ ਕੀਤਾ ਜਾ ਸਕੇ ਅਤੇ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਸਿਰਫ਼ ਇੱਕ ਵਾਰੀ ਵਰਤੋਂ 'ਚ ਆਉਣ ਵਾਲੀ ਪ੍ਰੋਗਰਾਮੇਬਲ ਚਿੱਪ ਹੈ ਇਸ ਲਈ ਇਨ੍ਹਾਂ ਮਸ਼ੀਨਾਂ 'ਚ ਕਿਸੇ ਤਰ੍ਹਾਂ ਦੀ ਕੋਈ ਸੇੰਧ ਨਹੀਂ ਲਾਈ ਜਾ ਸਕਦੀ। ਹੁਣ 23 ਮਈ ਨੂੰ ਨਤੀਜਿਆਂ ਤੋਂ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਦਾ ਈ.ਵੀ.ਐਮ ਮਸ਼ੀਨਾਂ ਨੂੰ ਲੈ ਕੇ ਕਿ ਪ੍ਰਤੀਕ੍ਰਿਆ ਆਉਂਦੀ ਹੈ ਇਹ ਤਾਂ 23 ਮਈ ਦੀ ਸ਼ਾਮ ਤੱਕ ਹੀ ਸਪਸ਼ਟ ਹੋ ਪਵੇਗਾ ਪਰ ਲਗਦਾ ਹੈ ਕਿ ਜੇਕਰ ਐਗਜ਼ਿਟ ਪੋਲ ਦੇ ਅਨੁਮਾਨਿਤ ਨਤੀਜਿਆਂ ਦੇ ਅਧਾਰ 'ਤੇ ਹੀ ਨਤੀਜੇ ਆਉਂਦੇ ਹਨ ਤਾਂ ਪਾਰਟੀਆਂ ਅਤੇ ਇਨ੍ਹਾਂ ਦੇ ਆਗੂ ਆਪਣੀ ਹਾਰ ਦਾ ਠੀਕਰਾ ਈ.ਵੀ.ਐਮ ਮਸ਼ੀਨਾਂ 'ਤੇ ਹੀ ਤੋੜਦੇ ਨਜ਼ਰ ਆਉਣਗੇ, ਜੋ ਵੇਖਣਾ ਬੇਹੱਦ ਦਿਲਚਸਪ ਹੋਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।